RCB 'ਚੋਂ ਕੱਢੇ ਜਾਣ 'ਤੇ ਯੁਜਵੇਂਦਰ ਚਾਹਲ ਦਾ ਛਲਕਿਆ ਦਰਦ, ਕਹੀ ਵੱਡੀ ਗੱਲ

Tuesday, Mar 29, 2022 - 05:13 PM (IST)

RCB 'ਚੋਂ ਕੱਢੇ ਜਾਣ 'ਤੇ ਯੁਜਵੇਂਦਰ ਚਾਹਲ ਦਾ ਛਲਕਿਆ ਦਰਦ, ਕਹੀ ਵੱਡੀ ਗੱਲ

ਸਪੋਰਟਸ ਡੈਸਕ- ਲੈੱਗ ਸਪਿਨ ਯੁਜਵੇਂਦਰ ਚਾਹਲ ਇਸ ਸਾਲ ਰਾਜਸਥਾਨ ਟੀਮ ਦਾ ਹਿੱਸਾ ਹਨ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਪਿਛਲੇ ਕਾਫ਼ੀ ਸਾਲਾਂ ਤੋਂ ਇਸ ਖਿਡਾਰੀ ਨੂੰ ਅਸੀਂ ਬੈਂਗਲੁਰੂ ਲਈ ਖੇਡਦੇ ਹੋਏ ਦੇਖ ਰਹੇ ਸੀ ਪਰ ਇਸ ਸਾਲ ਦੀ ਨਿਲਾਮੀ 'ਚ ਨਾ ਤਾਂ ਬੈਂਗਲੁਰੂ ਨੇ ਚਾਹਲ ਨੂੰ ਰਿਟੇਨ ਕੀਤਾ ਤੇ ਨਾ ਹੀ ਉਨ੍ਹਾਂ ਨੂੰ ਵਾਪਸ ਖ਼ਰੀਦਿਆ। ਅਜਿਹੇ 'ਚ ਪ੍ਰਸ਼ੰਸਕਾਂ ਨੂੰ ਵੀ ਇਹ ਦੇਖ ਕੇ ਝਟਕਾ ਲੱਗਾ ਪਰ ਹੁਣ ਪ੍ਰਸ਼ੰਸਕ ਚਾਹਲ ਨੂੰ ਰਾਜਸਥਾਨ ਦੀ ਨਵੀਂ ਜਰਸੀ 'ਚ ਖੇਡਦੇ ਹੋਏ ਦੇਖਣ ਲਈ ਉਤਸ਼ਾਹਤ ਹਨ ਪਰ ਇਸ ਦਰਮਿਆਨ ਚਾਹਲ ਨੇ ਆਰ. ਸੀ. ਬੀ. ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।

ਇਹ ਵੀ ਪੜ੍ਹੋ : ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ਤੋਂ ਪਹਿਲਾਂ ਵੈਸਟਇੰਡੀਜ਼ ਦੀ ਟੀਮ 'ਚ ਕੋਰੋਨਾ ਦੀ ਐਂਟਰੀ

ਚਾਹਲ ਨੇ ਇਕ ਇੰਟਰਵਿਊ 'ਚ ਖ਼ੁਲਾਸਾ ਕੀਤਾ ਕਿ, ਉਨ੍ਹਾਂ ਨੇ ਮੈਥੋਂ ਪੁੱਛਿਆ ਤਕ ਨਹੀਂ ਕਿ ਮੈਂ ਰਿਟੇਨ ਹੋਣਾ ਚਾਹੁੰਦਾ ਹਾਂ ਜਾਂ ਨਹੀਂ। ਉਨ੍ਹਾਂ ਨੇ ਮੇਰੇ ਕੋਲ ਸਿਰਫ਼ ਤਿੰਨ ਰਿਟੇਂਸ਼ਨ ਦੀ ਗੱਲ ਕੀਤੀ ਤੇ ਕਿਹਾ ਕਿ ਅਸੀਂ ਤੁਹਾਨੂੰ ਨਿਲਾਮੀ 'ਚ ਖ਼ਰੀਦਾਂਗੇ, ਇਸ ਤੋਂ ਬਾਅਦ ਮੈਨੂੰ ਨਾ ਤਾਂ ਕੋਈ ਆਫਰ ਆਇਆ ਤੇ ਨਾ ਹੀ ਮੇਰੇ ਨਾਲ ਪੈਸਿਆਂ ਨੂੰ ਲੈ ਕੇ ਕੁਝ ਗੱਲ ਹੋਈ ਪਰ ਮੈਂ ਬੈਂਗਲੁਰੂ ਦੇ ਪ੍ਰਸ਼ੰਸਕਾਂ ਪ੍ਰਤੀ ਸ਼ੁਰੂਆਤ ਤੋਂ ਹੀ ਵਫ਼ਾਦਾਰ ਰਿਹਾ ਹਾਂ। ਮੈਂ ਉਨ੍ਹਾਂ ਨੂੰ ਕਾਫ਼ੀ ਪਿਆਰ ਕਰਦਾ ਹਾਂ ਤੇ ਮੇਰੇ ਲਈ ਇਹੋ ਮਾਇਨੇ ਰੱਖਦਾ ਹੈ। 

ਆਰ. ਸੀ. ਬੀ. ਦੇ ਨਾਲ ਕੁਨੈਕਸ਼ਨ ਨੂੰ ਲੈ ਕੇ ਚਾਹਲ ਨੇ ਅੱਗੇ ਕਿਹਾ ਕਿ ਮੇਰਾ ਤੇ ਆਰ. ਸੀ. ਬੀ. ਦਾ ਕੁਨੈਕਸ਼ਨ ਬੇਹੱਦ ਕਰੀਬੀ ਹੈ। ਮੈਂ ਟੀਮ ਲਈ ਕਾਫ਼ੀ ਮੈਚ ਖੇਡੇ ਹਨ। ਮੈਂ ਇਮੋਸ਼ਨਲ ਤੌਰ 'ਤੇ ਉਨ੍ਹਾਂ ਨਾਲ ਜੁੜਿਆ ਹਾਂ। ਮੈਂ ਕਦੀ ਨਹੀਂ ਸੋਚਿਆ ਸੀ ਕਿ ਮੈਂ ਕਿਸੇ ਹੋਰ ਟੀਮ ਲਈ ਖੇਡਾਂਗਾ। ਮੈਥੋਂ ਸੋਸ਼ਲ ਮੀਡੀਆ 'ਤੇ ਅਜੇ ਵੀ ਪੁੱਛਿਆ ਜਾ ਰਿਹਾ ਹੈ ਕਿ ਤੁਸੀਂ ਇੰਨੀ ਜ਼ਿਆਦਾ ਰਕਮ ਕਿਉਂ ਮੰਗੀ, ਪਰ ਸੱਚਾਈ ਇਹ ਹੈ ਕਿ ਆਰ. ਸੀ. ਬੀ. ਦੇ ਦੇ ਡਾਇਰੈਕਟਰ ਮਾਈਕ ਹੇਸਨ ਨੇ ਮੈਨੂੰ ਕਿਹਾ ਕਿ, ਟੀਮ ਦੇ ਕੋਲ ਤਿੰਨ ਰਿਟੇਨ ਖਿਡਾਰੀਆਂ ਦੀ ਸੂਚੀ ਪਹਿਲਾਂ ਤੋਂ ਹੀ ਹੈ ਜਿਸ 'ਚ ਵਿਰਾਟ, ਮੈਕਸਵੇਲ ਤੇ ਸਿਰਾਜ ਦੇ ਨਾਂ ਸ਼ਾਮਲ ਹਨ।

ਇਹ ਵੀ ਪੜ੍ਹੋ : ਵਰਸਟੈਪਨ ਨੇ ਸਾਊਦੀ ਅਰਬ ਗ੍ਰਾਂ. ਪ੍ਰੀ. ਜਿੱਤੀ

ਜ਼ਿਕਰਯੋਗ ਹੈ ਕਿ ਚਾਹਲ ਨੇ ਆਰ. ਸੀ. ਬੀ. ਲਈ 113 ਮੈਚ ਖੇਡੇ ਹਨ ਜਿੱਥੇ ਉਨ੍ਹਾਂ ਨੇ ਆਪਣੇ ਨਾਂ 139 ਵਿਕਟਾਂ ਕੀਤੀਆਂ ਹਨ। ਚਾਹਲ ਨੇ ਮੁੰਬਈ ਲਈ ਸਾਲ 2013 ਐਡੀਸ਼ਨ 'ਚ ਸਿਰਫ਼ ਇਕ ਮੈਚ ਖੇਡਿਆ ਸੀ। ਰਾਜਸਥਾਨ ਦੀ ਟੀਮ ਇੱਥੇ ਸਨਰਾਈਜ਼ਰਜ਼ ਹੈਦਰਬਾਦ ਦੇ ਖ਼ਿਲਾਫ਼ ਆਪਣਾ ਓਪਨਿੰਗ ਮੈਚ ਖੇਡਣ ਲਈ ਪੂਰੀ ਤਰ੍ਹਾਂ ਤਿਆਰ ਹੈ ਜਿਸ 'ਚ ਚਾਹਲ ਨੂੰ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News