8 ਸਾਲ ਬਾਅਦ ਜਲਵਾ ਬਿਖੇਰੇਗੀ ਭਾਰਤੀ ਟੀਮ
Friday, Jul 20, 2018 - 02:58 AM (IST)
ਜਲੰਧਰ- 8 ਸਾਲ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਵਿਸ਼ਵ ਹਾਕੀ ਕੱਪ ਵਿਚ ਜਲਵਾ ਦਿਖਾਉਂਦੀ ਨਜ਼ਰ ਆਵੇਗੀ। ਇਸ ਤੋਂ ਪਹਿਲਾਂ 2010 ਵਿਚ ਭਾਰਤੀ ਟੀਮ ਸੁਰਿੰਦਰ ਕੌਰ ਦੀ ਅਗਵਾਈ ਵਿਚ ਉਤਰੀ ਸੀ। ਫਿਲਹਾਲ ਲੰਡਨ ਵਿਚ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ ਇਸ ਵਿਸ਼ਵ ਕੱਪ ਦੌਰਾਨ ਭਾਰਤੀ ਟੀਮ ਇੰਗਲੈਂਡ, ਆਇਰਲੈਂਡ ਤੇ ਯੂ. ਐੱਸ. ਓ. ਨਾਲ ਪੂਲ-ਬੀ ਵਿਚ ਸ਼ਾਮਲ ਹੈ। ਭਾਰਤੀ ਹਾਕੀ ਦੀ ਕਮਾਨ ਰਾਣੀ ਰਾਮਪਾਲ ਦੇ ਹੱਥਾਂ ਵਿਚ ਹੈ। ਇਸਦੇ ਇਲਾਵਾ ਸੁਨੀਤਾ ਲਾਕੜਾ ਵੀ ਕਮਾਲ ਦਿਖਾ ਸਕਦੀ ਹੈ।
ਭਾਰਤੀ ਟੀਮ ਦੇ ਮੈਚ
21 ਜੁਲਾਈ ਬਨਾਮ ਇੰਗਲੈਂਡ (ਸ਼ਾਮ 4.30 ਵਜੇ)
26 ਜੁਲਾਈ ਬਨਾਮ ਆਇਰਲੈਂਡ (ਸ਼ਾਮ 6.30 ਵਜੇ)
29 ਜੁਲਾਈ ਬਨਾਮ ਯੂ. ਐੱਸ. ਏ. ( ਸ਼ਾਮ 9.30 ਵਜੇ)
