14 ਸਾਲ ਬਾਅਦ ਦੱਖਣੀ ਅਫਰੀਕਾ ਟੈਸਟ ਸੀਰੀਜ਼ ਖੇਡਣ ਲਈ ਪਾਕਿਸਤਾਨ ਪਹੁੰਚਿਆ

01/16/2021 4:49:48 PM

ਇਸਲਾਮਾਬਾਦ: ਦੱਖਣੀ ਅਫਰੀਕਾ ਕ੍ਰਿਕਟ ਟੀਮ 14 ਸਾਲ ਬਾਅਦ ਪਾਕਿਸਤਾਨ ’ਚ ਪਹਿਲੀ ਵਾਰ ਟੈਸਟ ਲੜੀ ਲਈ ਸ਼ਨੀਵਾਰ ਨੂੰ ਕਰਾਚੀ ਪਹੁੰਚੀ। ਟੀਮ ਨੇ ਪਿਛਲੀ ਵਾਰ 2007 ’ਚ ਟੈਸਟ ਲੜੀ ਲਈ ਪਾਕਿਸਤਾਨ ਦਾ ਦੌਰਾ ਕੀਤਾ ਸੀ। ਅਫਰੀਕਾ ਟੀਮ ਨੇ ਉਦੋਂ ਦੋ ਮੈਚਾਂ ਦੀ ਟੈਸਟ ਲੜੀ ਨੂੰ 1-0 ਨਾਲ ਜਿੱਤਿਆ ਸੀ। ਪਾਕਿਸਤਾਨ ਨੇ ਇਸ ਤੋਂ ਬਾਅਦ 2010 ਅਤੇ 2013 ’ਚ ਦੱਖਣੀ ਅਫਰੀਕਾ ਦੀ ਮੇਜ਼ਬਾਨੀ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ’ਚ ਕੀਤਾ ਸੀ। 
ਲਾਹੌਰ ’ਚ ਸ਼੍ਰੀਲੰਕਾਈ ਟੀਮ ਦੀ ਬਸ ’ਤੇ 2009 ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਨੂੰ (ਯੂ.ਏ.ਈ.) ਆਪਣਾ ਘਰੇਲੂ ਸਥਾਨ ਚੁਣਨਾ ਪਿਆ। ਦੱਖਣੀ ਅਫਰੀਕੀ ਟੀਮ ਨੂੰ ਮੌਜੂਦਾ ਦੌਰੇ ’ਤੇ ਕਰਾਚੀ (26 ਤੋਂ 30 ਜਨਵਰੀ) ਅਤੇ ਰਾਵਲਪਿੰਡੀ (ਚਾਰ ਤੋਂ ਅੱਠ ਫਰਵਰੀ) ’ਚ ਦੋ ਟੈਸਟ ਮੈਚਾਂ ਤੋਂ ਬਾਅਦ ਤਿੰਨ ਮੈਚਾਂ ਦੀ ਟੀ20 ਕੌਮਾਂਤਰੀ ਲੜੀ (11 ਫਰਵਰੀ ਤੋਂ) ’ਚ ਹਿੱਸਾ ਲੈਣਾ ਹੈ। 
ਦੱਖਣੀ ਅਫਰੀਕਾ ਟੀਮ: ਕਵਿੰਟਨ ਡੀ ਕਾਕ (ਕਪਤਾਨ), ਐਡੇਨ ਮਾਰਕਰਾਮ, ਡੀਨ ਐਲਗਰ, ਫਾਫ ਡੁ ਪਲੇਸਿਸ, ਤੇਂਬਾ ਬਾਵੁਮਾ, ਕਾਗਿਸੋ ਰਬਾਡਾ, ਡਵੇਨ ਪ੍ਰੀਟੋਰੀਅਸ, ਕੇਸ਼ਵ ਮਹਾਰਾਜ, ਲੁੰਗੀ ਐਨਗਿਡੀ, ਰਾਸੀ ਵਾਨ ਡਰ ਡੁਸੇਨ, ਐਨਰਿਕ ਨਾਰਜੇ, ਵਾਇਨ ਮੁਲਡਰ, ਲੁਥੋ ਸਿਪਲਾਮਲਾ, ਬੇਊਰਾਨ ਹੇਂਡਿ੍ਰਸਕ, ਕਾਈਨ, ਸੇਰੇਲ ਇਰਵੇ, ਕੀਗਨ ਪੀਟਰਸੇਨ, ਤਬਰੇਜ਼ ਸਮਸ਼ੀ, ਜਾਰਜ ਲਿੰਡੇ, ਡੇਰੇਨ ਡੁਪਾਵਲਿਨ, ਮਾਰਕ ਜਾਨਸਨ। 


Aarti dhillon

Content Editor

Related News