ਨਾਗਨ ਡਾਂਸ ਤੋਂ ਬਾਅਦ ਭੱਜੀ ਨੇ ਦਿਖਾਇਆ ''ਬਿੱਛੂ ਡਾਂਸ'' (ਵੀਡੀਓ)

Sunday, Mar 18, 2018 - 11:09 PM (IST)

ਨਾਗਨ ਡਾਂਸ ਤੋਂ ਬਾਅਦ ਭੱਜੀ ਨੇ ਦਿਖਾਇਆ ''ਬਿੱਛੂ ਡਾਂਸ'' (ਵੀਡੀਓ)

ਨਵੀਂ ਦਿੱਲੀ— ਮੌਜੂਦਾ ਸਮੇਂ 'ਚ ਬੰਗਲਾਦੇਸ਼ੀ ਕ੍ਰਿਕਟ ਟੀਮ ਦੇ ਖਿਡਾਰੀਆਂ ਦਾ ਨਾਗਨ ਡਾਂਸ ਖੂਬ ਚਰਚਾ 'ਚ ਬਣੇ ਹੋਏ ਹਨ। ਸ਼੍ਰੀਲੰਕਾ ਨੂੰ ਟੀ-20 ਤਿਕੋਣੀ ਸੀਰੀਜ਼ ਦੇ 6ਵੇਂ ਮੁਕਾਬਲੇ 'ਚ ਰੋਮਾਂਚਕ ਜਿੱਤ ਦਰਜ ਕਰਨ ਤੋਂ ਬਾਅਦ ਬੰਗਲਾਦੇਸ਼ੀ ਖਿਡਾਰੀਆਂ ਨੇ ਮੈਦਾਨ 'ਤੇ ਜਮਕੇ ਨਾਗਨ ਡਾਂਸ ਕੀਤਾ ਪਰ ਨਾਗਨ ਡਾਂਸ ਤੋਂ ਬਾਅਦ ਇਕ ਹੋਰ ਡਾਂਸ ਦਾ ਵੀਡੀਓ ਵਾਇਰਲ ਹੋਇਆ ਹੈ, ਜਿਸ ਨੂੰ ਨਾਂ ਦਿੱਤਾ ਗਿਆ ਹੈ 'ਬਿੱਛੂ ਡਾਂਸ'।


ਬਿੱਛੂ ਡਾਂਸ ਦਾ ਇਹ ਵੀਡੀਓ ਹਰਭਜਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਹਰਭਜਨ ਸਿੰਘ ਨੇ ਲਿਖਿਆ ਹੈ ਕਿ ਦੋਸਤੋਂ ਕੀ ਖਿਆਲ ਹੈ ਇਸ ਡਾਂਸ ਦੇ ਵਾਰੇ 'ਚ?? ਨਾਗਨ ਡਾਂਸ ਤੋਂ ਬਾਅਦ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹਾਂ 'ਬਿੱਛੂ ਡਾਂਸ.. ਮਜੇ ਕਰੋਂ। ਇਸ ਡਾਂਸ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਖੂਬ ਕੁਮੇਂਟ ਕੀਤੇ, ਕਿਉਂਕਿ ਵੀਡੀਓ 'ਚ ਇਕ ਵਿਅਕਤੀ ਬਿੱਛੂ ਸਟਾਇਲ 'ਚ ਫਨੀ ਡਾਂਸ ਕਰਦਾ ਦਿਖ ਰਿਹਾ ਹੈ।

PunjabKesari
ਇਸ ਫਨੀ ਡਾਂਸ ਦੀ ਵੀਡੀਓ 'ਤੇ ਕ੍ਰਿਕਟਰ ਯੁਵਰਾਜ ਸਿੰਘ ਨੇ ਮਜ਼ਾਕੀਏ ਅੰਦਾਜ਼ ਲਿਖਿਆ ਕਿ ਇਸ ਦੇ ਡਾਂਸ ਸਟੈਪ ਦੇਖ ਕੇ ਮੈਨੂੰ ਭਾਈ ਸਾਹਿਬ ਮੁਹੰਮਦ ਕੈਫ ਦੀ ਯਾਦ ਆ ਰਹੀ ਹੈ। ਤੁਹਾਡਾ ਕੀ ਕਹਿਣਾ ਕੈਫੂ। ਇਸ ਤੋਂ ਬਾਅਦ ਹਰਭਜਨ ਨੇ ਵੀ ਜਵਾਬ ਦਿੰਦੇ ਹੋਏ ਲਿਖਿਆ ਕਿ ਬਿਲਕੁਲ ਠੀਕ ਗੱਲ ਹੈ।


Related News