PSL ਮੁਲਤਵੀ ਹੋਣ ਲਈ ਅਫਰੀਦੀ ਨੇ PCB ਨੂੰ ਜ਼ਿੰਮੇਵਾਰ ਠਹਿਰਾਇਆ
Thursday, Mar 18, 2021 - 07:42 PM (IST)
ਕਰਾਚੀ– ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਪਾਕਿਸਤਾਨ ਸੁਪਰ ਲੀਗ-6 ਦੇ ਮੁਲਤਵੀ ਹੋਣ ਲਈ ਪਾਕਿਸਤਾਨ ਕ੍ਰਿਕਟ ਬੋਰਡ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਇਸ ਤੋਂ ਸਾਬਤ ਹੋ ਗਿਆ ਹੈ ਕਿ ਉਸ ਦੇ ਕੋਲ ਦੂਜੀ ਯੋਜਨਾ ਤਿਆਰ ਨਹੀਂ ਸੀ। ਅਫਰੀਦੀ ਨੇ ਲਾਹੌਰ ਵਿਚ ਇਕ ਪ੍ਰੋਗਰਾਮ ਦੌਰਾਨ ਗੱਲ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਨੂੰ ਮੁਲਤਵੀ ਨਹੀਂ ਕੀਤਾ ਜਾਣਾ ਚਾਹੀਦਾ ਸੀ।
ਇਹ ਖ਼ਬਰ ਪੜ੍ਹੋ- ਟੀ-20 ਰੈਂਕਿੰਗ ’ਚ ਕੋਹਲੀ ਦੀ ਟਾਪ-5 ’ਚ ਵਾਪਸੀ
ਉਸ ਨੇ ਕਿਹਾ,‘‘ਪੀ. ਐੱਸ. ਐੱਲ. ਪਾਕਿਸਤਾਨ ਅਤੇ ਪਾਕਿਸਤਾਨੀ ਕ੍ਰਿਕਟ ਲਈ ਬਹੁਤ ਵੱਡਾ ਬ੍ਰਾਂਡ ਹੈ ਤੇ ਮੰਦਭਾਗੀ ਪੀ. ਸੀ. ਬੀ. ਕੋਲ ਇਸ ਮਹੱਤਵੂਪਰਨ ਟੂਰਨਾਮੈਂਟ ਲਈ ਦੂਜੀ ਯੋਜਨਾ ਤਿਆਰ ਨਹੀਂ ਸੀ।’’ ਉਸ ਨੇ ਕਿਹਾ,‘‘ਪਰ ਅਜਿਹਾ ਨਹੀਂ ਲੱਗਦਾ ਕਿ ਜਦੋਂ ਕੁਝ ਖਿਡਾਰੀਆਂ ਤੇ ਅਧਿਕਾਰੀਆਂ ਵਿਚ ਕੋਵਿਡ-19 ਦੇ ਕੁਝ ਮਾਮਲੇ ਸਾਹਮਣੇ ਆਏ ਤਾਂ ਉਨ੍ਹਾਂ ਕੋਲ ਦੂਜੀ ਯੋਜਨਾ ਸੀ ਤੇ ਮੈਨੂੰ ਇਸ ਤੋਂ ਕਾਫੀ ਹੈਰਾਨੀ ਹੋਈ। ਲੀਗ ਦੇ ਮੁਲਤਵੀ ਹੋਣ ਨਾਲ ਚੰਗਾ ਸੰਦੇਸ਼ ਨਹੀਂ ਗਿਆ।’’
ਇਹ ਖ਼ਬਰ ਪੜ੍ਹੋ- IND vs ENG : ਇੰਗਲੈਂਡ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।