ਵਿਸ਼ਵ ਕੱਪ ਤੋਂ ਪਹਿਲਾਂ ਅਫਗਾਨਿਸਤਾਨ ਕ੍ਰਿਕਟ ਬੋਰਡ ਦਾ ਫੈਸਲਾ, ਇਸ ਨੂੰ ਬਣਾਇਆ ਟੀਮ ਦਾ ਨਵਾਂ ਕਪਤਾਨ

04/05/2019 3:56:47 PM

ਸਪੋਰਟਸ ਡੈਸਕ- ਅਫਗਾਨਿਸਤਾਨ ਕ੍ਰਿਕਟ ਬੋਰਡ (ਏ. ਸੀ. ਬੀ) ਨੇ ਅਸਗਰ ਅਫਗਾਨ ਨੂੰ ਰਾਸ਼ਟਰੀ ਕ੍ਰਿਕਟ ਟੀਮ ਦੀ ਕਪਤਾਨੀ ਤੋਂ ਬਰਖਾਸਤ ਕਰ ਦਿੱਤਾ ਹੈ। ਏ. ਸੀ. ਬੀ ਨੇ ਸ਼ੁੱਕਰਵਾਰ ਨੂੰ ਆਪਣੇ ਟਵਿਟਰ ਅਕਾਊਂਟ 'ਤੇ ਇਸ ਦੀ ਜਾਣਕਾਰੀ ਦਿੱਤੀ। ਬੋਰਡ ਨੇ ਦੱਸਿਆ ਕਿ ਅਸਗਰ ਨੂੰ ਕ੍ਰਿਕਟ ਦੇ ਤਿੰਨਾਂ ਫਾਰਮੇਟ 'ਚ ਕਪਤਾਨ ਅਹੁੱਦੇ ਤੋਂ ਹਟਾ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਜਗ੍ਹਾ ਨਵੇਂ ਕਪਤਾਨ ਤੇ ਉਪਕਪਤਾਨ ਬਣਾਏ ਗਏ ਹਨ।PunjabKesari
ਏੇ.ਸੀ. ਬੀ ਦੀ ਟਵਿਟਰ ਅਕਾਊਂਟ 'ਤੇ ਜਾਰੀ ਜਾਣਕਾਰੀ ਦੇ ਮੁਤਾਬਕ ਗੁਲਬਦਿਨ ਨੈਬ ਨੂੰ ਵਨਡੇ, ਰਾਸ਼ਿਦ ਖਾਨ ਨੂੰ ਟੀ-20 ਤੇ ਰਹਮਤ ਸ਼ਾਹ ਨੂੰ ਟੈਸਟ ਕ੍ਰਿਕੇਟ ਦਾ ਕਪਤਾਨ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਰਾਸ਼ਿਦ ਨੂੰ ਵਨ-ਡੇ, ਸ਼ਫੀਕਉੱਲਾਹ ਸ਼ਫੀਕ ਨੂੰ ਟੀ-20 ਤੇ ਹਸ਼ਮਤ ਉੱਲਾਹ ਸ਼ਾਹਿਦੀ ਨੂੰ ਟੈਸਟ ਟੀਮ ਦਾ ਉਪਕਪਤਾਨ ਨਿਯੁਕਤ ਕੀਤਾ ਗਿਆ ਹੈ।
 

ਅਫਗਾਨਿਸਤਾਨ ਬੋਰਡ ਨੇ ਅਗਲੀ ਵਿਸ਼ਵ ਕੱਪ ਨੂੰ ਵੇਖਦੇ ਹੋਏ ਨੈਬ ਨੂੰ ਵਨ-ਡੇ ਟੀਮ ਦੀ ਕਮਾਨ ਸੌਂਪੀ ਹੈ। ਉਥੇ ਹੀ ਰਾਸ਼ਿਦ ਵਿਸ਼ਵ ਕੱਪ 'ਚ ਟੀਮ ਦੀ ਉਪਕਪਤਾਨੀ ਸੰਭਾਲਣਗੇ। ਰਾਸ਼ਿਦ ਨੇ ਇਸ ਤੋਂ ਪਹਿਲਾਂ ਚਾਰ ਵਨ-ਡੇ ਮੈਚ 'ਚ ਅਫਗਾਨੀਸਤਾਨ ਟੀਮ ਦੀ ਕਪਤਾਨੀ ਕੀਤੀ ਹੈ।

 


Related News