ਕਪਤਾਨ ਡੂ ਪਲੇਸਿਸ ਦੀ ਟੀਮ ਨੂੰ ਸਲਾਹ, ਵਿਸ਼ਵ ਕੱਪ ''ਚ ਸੁਪਰ ਮੈਨ ਬਣਨ ਦੀ ਕੋਈ ਜ਼ਰੂਰਤ ਨਹੀਂ

05/20/2019 1:31:11 PM

ਦੁਬਈ : ਦੱਖਣੀ ਅਫਰੀਕਾ ਦੇ ਕਪਤਾ ਫਾਫ ਡੂ ਪਲੇਸਿਸ ਨੇ ਆਪਣੇ ਸਾਥੀ ਖਿਡਾਰੀਆਂ ਨੂੰ ਵਿਸ਼ਵ ਕੱਪ ਦੌਰਾਨ 'ਸੁਪਰ ਮੈਨ' ਬਣਨ ਦੀ ਕੋਸ਼ਿਸ਼ ਤੋਂ ਬਚਣ ਦੀ ਸਲਾਹ ਦਿੰਦਿਆਂ ਹਾਰ ਦੇ ਡਰ ਤੋਂ ਬਾਹਰ ਆਉਣ 'ਤੇ ਧਿਆਨ ਦੇਣ ਲਈ ਕਿਹਾ ਹੈ। ਦੱਖਣੀ ਅਫਰੀਕਾ 'ਤੇ ਵੱਡੇ ਮੈਚਾਂ ਵਿਚ ਦਬਾਅ ਦੇ ਅੱਗੇ ਗੋਡੇ ਟੇਕਣ ਵਾਲੇ 'ਚੌਕਰਸ' ਦਾ ਠੱਪਾ ਲੱਗਾ ਹੋਇਆ ਹੈ। ਅਜੇ ਤੱਕ ਦੱਖਣੀ ਅਫਰੀਕੀ ਟੀਮ ਵਿਸ਼ਵ ਕੱਪ ਦੇ ਫਾਈਨਲ ਵਿਚ ਨਹੀਂ ਪਹੁੰਚੀ ਅਤੇ 4 ਵਾਰ ਸੈਮੀਫਾਈਨਲ ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

PunjabKesari

ਡੂ ਪਲੇਸਿਸ ਨੇ ਕਿਹਾ, ''ਪਿਛਲੇ ਸਾਰੇ ਵਿਸ਼ਵ ਕੱਪ ਵਿਚ ਅਸੀਂ ਸੁਪਰਮੈਨ ਦੀ ਤਰ੍ਹਾਂ ਕੁਝ ਕਰਨਾ ਚਾਹੁੰਦੇ ਸੀ। ਅਸੀਂ ਕੁਝ ਖਾਸ ਕਰਨ ਦੀ ਕੋਸ਼ਿਸ਼ ਵਿਚ ਰਹੇ ਅਤੇ ਉਹ ਨਹੀਂ ਕਰ ਸਕੇ ਜਿਸਦੀ ਦੀ ਜ਼ਰੂਰਤ ਸੀ। ਹਰ ਵਾਰ ਇਹ ਸਹੀ ਨਹੀਂ ਹੁੰਦਾ। ਅਸੀਂ ਵਿਸ਼ਵ ਕੱਪ ਵਿਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਨਹੀਂ ਕਰ ਸਕੇ ਅਤੇ ਖੁੱਦ 'ਤੇ ਹੀ ਕਾਫੀ ਦਬਾਅ ਬਣਾ ਲੈਂਦੇ। ਸਾਨੂੰ ਸਿਰਫ ਕ੍ਰਿਕਟ 'ਤੇ ਧਿਆਨ ਦੇਣ ਦੀ ਲੋੜ ਹੈ। ਟੂਰਨਾਮੈਂਟ ਲਈ ਮਾਨਸਿਕ ਤਿਆਰੀ ਕਾਫੀ ਮਹੱਤਵਪੂਰਨ ਹੈ। ਇਹੀ ਵਜ੍ਹਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਟੀਮ ਖੁਲ ਕੇ ਖੇਡੇ। ਉਸ ਨੂੰ ਹਾਰ ਦਾ ਡਰ ਨਾ ਹੋਵੇ। ਸਾਨੂੰ ਮੈਚ ਦੇ ਦਿਨ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੋਵੇਗਾ ਅਤੇ ਹਰ ਖਿਡਾਰੀ ਨੂੰ ਆਪਣੀ ਤਾਕਤ ਦਾ ਅਹਿਸਾਸ ਹੋਣਾ ਚਾਹੀਦਾ ਹੈ।'' ਦੱਖਣੀ ਅਫਰੀਕਾ 30 ਮਈ ਨੂੰ ਪਹਿਲੇ ਮੈਚ ਵਿਚ ਇੰਗਲੈਂਡ ਨਾਲ ਖੇਡੇਗੀ।


Related News