ਅਡਵਾਨੀ ਵਿਸ਼ਵ 6-ਰੇਡ ਸਨੂਕਰ ਚੈਂਪੀਅਨਸ਼ਿਪ ਦੇ ਕੁਆਰਟਰਫਾਈਨਲ ''ਚ
Thursday, Sep 19, 2019 - 11:19 PM (IST)

ਮੰਡਾਲੇ— ਕਈ ਵਾਰ ਦੇ ਵਿਸ਼ਵ ਬਿਲੀਅਰਡਸ ਤੇ ਸਨੂਕਰ ਚੈਂਪੀਅਨ ਪੰਕਜ ਅਡਵਾਨੀ ਨੇ ਵੀਰਵਾਰ ਨੂੰ ਇੱਥੇ ਪਾਕਿਸਤਾਨ ਦੇ ਜੁਲਿਫਕਾਰ ਕਾਦਿਰ ਨੂੰ 5-2 ਨਾਲ ਹਰਾ ਕੇ ਆਈ. ਬੀ. ਐੱਸ. ਐੱਫ. ਵਿਸ਼ਵ 6-ਰੇਡ ਸਨੂਕਰ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਲਈ। ਇਸ ਤੋਂ ਪਹਿਲਾਂ ਪੰਕਜ ਨੇ ਪਾਕਿਸਤਾਨ ਦੇ ਇਕ ਹੋਰ ਮੁਹੰਮਦ ਅਹਿਸਾਨ ਜਾਵੇਦ ਨੂੰ 5-1 ਨਾਲ ਹਰਾਇਆ ਸੀ। ਲਛਮਣ ਰਾਵਤ ਤੇ ਪੁਸ਼ਪਿੰਦਰ ਸਿੰਘ ਵੀ ਕੁਆਰਟਰ ਫਾਈਨਲ 'ਚ ਪਹੁੰਚ ਗਏ ਹਨ। ਲਛਮਣ ਨੇ ਚੀਨ ਦੇ ਗਾਓ ਯਾਂਗ ਜਦਕਿ ਪੁਸ਼ਪਿੰਦਰ ਨੇ ਥਾਈਲੈਂਡ ਦੇ ਕ੍ਰਿਟਸਨੌਤ ਲਰਟਸਾਤਯਾਥੋਰਨ ਨੂੰ ਰੋਮਾਂਚਕ ਮੁਕਾਬਲੇ 'ਚ 5-4 ਨਾਲ ਹਰਾਇਆ।