ਸਕਾਟਿਸ਼ ਓਪਨ ''ਚ ਕਟ ਤੋਂ ਖੁੰਝੀ ਅਦਿਤੀ

07/29/2017 6:31:45 PM

ਇਰਵਿਨ— ਅਦਿਤੀ ਅਸ਼ੋਕ ਨੇ ਇਕ ਅੰਡਰ 71 ਦਾ ਸਕੋਰ ਕੀਤਾ ਪਰ ਐਬੇਰਡੀਨ ਅਸੇਟ ਮੈਨੇਜਮੈਂਟ ਲੇਡੀਜ਼ ਸਕਾਟਿਸ਼ ਓਪਨ ਗੋਲਫ ਦੇ ਕਟ 'ਚ ਪ੍ਰਵੇਸ਼ ਨਹੀਂ ਕਰ ਸਕੀ। 
ਅਦਿਤੀ ਨੇ ਪਹਿਲੇ ਦਿਨ ਅੱਠ ਓਵਰ 80 ਦਾ ਸਕੋਰ ਕੀਤਾ ਸੀ ਜੋ ਪੂਰੇ ਸੈਸ਼ਨ 'ਚ ਉਨ੍ਹਾਂ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਸੀ। ਦੂਜੇ ਦੌਰ ਦੇ ਬਾਅਦ ਉਨ੍ਹਾਂ ਦਾ ਕੁਲ ਸਕੋਰ 7 ਅੰਡਰ 151 ਰਿਹਾ ਅਤੇ ਉਹ ਕਟ 'ਚ ਪ੍ਰਵੇਸ਼ ਨਹੀਂ ਕਰ ਸਕੀ। ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰਨ ਲੀਡੀਆ ਅਤੇ ਕੈਰੋਲਿਨ ਹੇਡਵਾਲ ਵੀ ਕਟ 'ਚ ਪ੍ਰਵੇਸ਼ ਨਹੀਂ ਕਰ ਸਕੀਆਂ।


Related News