ਅਦਿਤੀ ਸਾਂਝੇ 35ਵੇਂ ਸਥਾਨ ''ਤੇ

10/29/2017 11:51:36 AM

ਕੁਆਲਾਲਮਪੁਰ, (ਬਿਊਰੋ)— ਭਾਰਤ ਦੀ ਅਦਿਤੀ ਅਸ਼ੋਕ ਤੀਜੇ ਦੌਰ 'ਚ ਅੰਤਿਮ ਹੋਲ 'ਚ ਤਿੰਨ ਬਰਡੀ ਨਾਲ ਦੋ ਅੰਡਰ 69 ਦੇ ਸਕੋਰ ਨਾਲ ਸ਼ਨੀਵਾਰ ਨੂੰ ਇੱਥੇ ਸਾਈਮ ਡਰਬੀ ਐੱਲ.ਪੀ.ਜੀ.ਏ. ਗੋਲਫ ਟੂਰਨਾਮੈਂਟ 'ਚ ਸਾਂਝੇ 35ਵੇਂ ਸਥਾਨ 'ਤੇ ਚਲ ਰਹੀ ਹੈ।

19 ਸਾਲਾਂ ਦੀ ਭਾਰਤੀ ਗੋਲਫਰ ਅਦਿਤੀ ਦਾ ਕੁਲ ਸਕੋਰ ਇਕ ਅੰਡਰ 212 ਹੈ। ਉਹ ਕੱਲ ਤੱਕ ਸਾਂਝੇ 44ਵੇਂ ਸਥਾਨ 'ਤੇ ਚਲ ਰਹੀ ਸੀ। ਤਜਰਬੇਕਾਰ ਕ੍ਰਿਸਟੀ ਕੇਰ ਨੇ 6 ਅੰਡਰ 65 ਦੇ ਸਕੋਰ ਦੇ ਨਾਲ ਸ਼ਾਨਸ਼ਾਨ ਫੇਂਗ 'ਤੇ ਇਕ ਸ਼ਾਟ ਦੀ ਬੜ੍ਹਤ ਬਣਾ ਲਈ ਹੈ।


Related News