ਅਦਿਤੀ ਅਸ਼ੋਕ ਮਿਜੁਹੋ ਅਮਰੀਕਾ ਓਪਨ ’ਚ ਕੱਟ ਵਿਚ ਜਗ੍ਹਾ ਬਣਾਉਣ ’ਚ ਰਹੀ ਅਸਫਲ
Sunday, May 11, 2025 - 03:24 PM (IST)

ਜਰਸੀ ਸਿਟੀ (ਅਮਰੀਕਾ-)–ਭਾਰਤੀ ਗੋਲਫਰ ਅਦਿੱਤੀ ਅਸ਼ੋਕ ਦੂਜੇ ਰਾਊਂਡ ਵਿਚ ਇਵਨ ਪਾਰ ਦਾ ਸਕੋਰ ਕਰਨ ਦੇ ਬਾਵਜੂਦ ਮਿਜੁਹੋ ਅਮਰੀਕਾ ਓਪਨ ਦੇ ਕੱਟ ਵਿਚ ਜਗ੍ਹਾ ਬਣਾਉਣ ਵਿਚ ਅਸਫਲ ਰਹੀ। ਅਦਿੱਤੀ ਨੇ ਸ਼ੁਰੂਆਤੀ ਦੌਰ ਵਿਚ 77 ਦਾ ਨਿਰਾਸ਼ਾਜਨਕ ਕਾਰਡ ਖੇਡਿਆ ਸੀ, ਜਿਸ ਨਾਲ ਉਸਦਾ ਕੁੱਲ ਸਕੋਰ ਪੰਜ ਓਵਰ 149 ਦਾ ਰਿਹਾ। ਅਦਿੱਤੀ 8ਵੇਂ ਤੇ 10ਵੇਂ ਹੋਲ ਵਿਚ ਬਰਡੀ ਲਾਉਣ ਵਿਚ ਸਫਲ ਰਹੀ ਪਰ 13ਵੇਂ ਤੇ 18ਵੇਂ ਹੋਲ ਵਿਚ ਬੋਗੀ ਕਰ ਕੇ ਅੰਕ ਸੂਚੀ ਵਿਚ ਕਾਫੀ ਹੇਠਾਂ ਚੱਲੀ ਗਈ। ਇਸ ਪ੍ਰਤੀਯੋਗਿਤਾ ਦਾ ਕੱਟ ਇਕ ਅੰਡਰ ਦਾ ਰਿਹਾ।