ਸਕਾਟਿਸ਼ ਓਪਨ ''ਚ ਅਦਿਤੀ ਅਸ਼ੋਕ ਨੇ ਕੀਤੀ ਖਰਾਬ ਸ਼ੁਰੂਆਤ

Friday, Aug 13, 2021 - 08:59 PM (IST)

ਸਕਾਟਿਸ਼ ਓਪਨ ''ਚ ਅਦਿਤੀ ਅਸ਼ੋਕ ਨੇ ਕੀਤੀ ਖਰਾਬ ਸ਼ੁਰੂਆਤ

ਡਮਬਰਨੀ ਲਿੰਕਸ (ਸਕਾਟਲੈਂਡ)- ਓਲੰਪਿਕ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਇੱਥੇ ਸਕਾਟਿਸ਼ ਓਪਨ ਵਿਚ ਪੰਜ ਓਵਰ 77 ਦੇ ਨਿਰਾਸ਼ਾਜਨਕ ਸਕੋਰ ਦੇ ਨਾਲ ਸ਼ੁਰੂਆਤ ਕੀਤੀ, ਜਿਸ ਨਾਲ ਉਹ ਪਹਿਲੇ ਦੌਰ ਤੋਂ ਬਾਅਦ ਸੰਯੁਕਤ ਰੂਪ ਨਾਲ 129ਵੇਂ ਸਥਾਨ 'ਤੇ ਹੈ। ਭਾਰਤ ਦੀ ਇਕ ਹੋਰ ਖਿਡਾਰੀ ਤਵੇਸਾ ਮਲਿਕ ਇਕ ਓਵਰ 73 ਦੇ ਸਕੋਰ ਦੇ ਨਾਲ ਸੰਯੁਕਤ ਰੂਪ ਨਾਲ 79ਵੇਂ ਸਥਾਨ 'ਤੇ ਹੈ। 


ਇਹ ਖ਼ਬਰ ਪੜ੍ਹੋ- ENG v IND : ਐਂਡਰਸਨ ਨੇ ਹਾਸਲ ਕੀਤੀ ਇਹ ਉਪਲੱਬਧੀ, ਦੇਖੋ ਪੂਰੀ ਲਿਸਟ


ਸਥਾਨਕ ਗੋਲਫਰ ਮਿਸ਼ੇਲ ਥਾਮਪਾਨ ਸੱਤ ਅੰਡਰ-65 ਦੇ ਕਾਰਡ ਦੇ ਨਾਲ ਅੰਕ ਸੂਚੀ ਵਿਚ ਚੋਟੀ 'ਤੇ ਹੈ। ਅਦਿਤੀ ਨੂੰ ਕੱਟ ਹਾਸਲ ਕਰਨ ਦੇ ਲਈ ਦੂਜੇ ਦੌਰ ਵਿਚ ਆਪਣੇ ਪ੍ਰਦਰਸ਼ਨ ਵਿਚ ਬਹੁਤ ਸੁਧਾਰ ਕਰਨਾ ਹੋਵੇਗਾ। ਅਦਿਤੀ ਨੇ ਦੋ ਬਰਡੀ ਅਤੇ ਸੱਤ ਬੋਗੀਆਂ ਲਗਾਈਆਂ, ਜਦਕਿ ਤਵੇਸਾ ਨੇ ਤਿੰਨ ਬਰਡੀ ਅਤੇ ਚਾਰ ਬੋਗੀਆਂ ਕੀਤੀਆਂ।

ਇਹ ਖ਼ਬਰ ਪੜ੍ਹੋ- ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਪਾਕਿ 'ਚ ਦੋ T20 ਖੇਡੇਗਾ ਇੰਗਲੈਂਡ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News