ਅਦਿਤੀ ਅਸ਼ੋਕ ਦੁਬਈ ਕਲਾਸਿਕ ''ਚ ਸਾਂਝੇ 17ਵੇਂ ਤੇ ਤਵੇਸਾ ਸਾਂਝੇ 20ਵੇਂ ਸਥਾਨ ''ਤੇ

Friday, Oct 29, 2021 - 07:06 PM (IST)

ਅਦਿਤੀ ਅਸ਼ੋਕ ਦੁਬਈ ਕਲਾਸਿਕ ''ਚ ਸਾਂਝੇ 17ਵੇਂ ਤੇ ਤਵੇਸਾ ਸਾਂਝੇ 20ਵੇਂ ਸਥਾਨ ''ਤੇ

ਦੁਬਈ- ਭਾਰਤੀ ਗੋਲਫਰ ਅਦਿਤੀ ਅਸ਼ੋਕ ਤੇ ਤਵੇਸਾ ਮਲਿਕ ਨੇ ਦੁਬਈ ਮੂਨਲਾਈਟ ਕਲਾਸਿਕ ਗੋਲਫ ਟੂਰਨਾਮੈਂਟ ਦੇ ਦੂਜੇ ਦੌਰ 'ਚ ਬਰਾਬਰ 71 ਦਾ ਕਾਰਡ ਖੇਡਿਆ ਜਿਸ ਨਾਲ ਉਹ ਚੋਟੀ ਦੇ 20 'ਚ ਬਣੀਆਂ ਹੋਈਆਂ ਹਨ। ਅਦਿਤੀ (69-71) ਸਾਂਝੇ 17ਵੇਂ ਤੇ ਤਵੇਸਾ (70-71) ਸਾਂਝੇ 20ਵੇਂ ਸਥਾਨ 'ਤੇ ਹਨ। ਇਕ ਹੋਰ ਭਾਰਤੀ ਦੀਕਸ਼ਾ ਡਾਗਰ (72-71) ਸਾਂਝੇ 27ਵੇਂ ਸਥਾਨ 'ਤੇ ਹਨ। ਅਦਿਤੀ ਤੇ ਤਵੇਸਾ ਨੇ ਚਾਰ ਬਰਡੀ ਦੇ ਨਾਲ ਤਿੰਨ ਬੋਗੀ ਕੀਤੀ ਜਦਕਿ ਦੀਕਸ਼ਾ ਡਾਗਰ ਨੇ ਤਿੰਨ ਬਰਡੀ ਬਣਾਈ ਤੇ ਇਸ ਵਿਚਾਲੇ ਦੋ ਬੋਗੀਆਂ ਕੀਤੀਆਂ। ਮਾਰੀਆ ਫਾਸੀ (63-71) ਤੇ ਜੇਸਿਕਾ ਕਾਰਲਸਨ (66-68) 10 ਅੰਡਰ ਦੇ ਕੁਲ ਸਕੋਰ ਦੇ ਨਾਲ ਚੋਟੀ 'ਤੇ ਹਨ। 


author

Tarsem Singh

Content Editor

Related News