ਅਦਿਤੀ ਸਾਂਝੇ 51ਵੇਂ ਸਥਾਨ ''ਤੇ
Sunday, Jul 07, 2019 - 02:36 PM (IST)

ਸਪੋਰਟਸ ਡੈਸਕ— ਭਾਰਤ ਦੀ ਅਦਿਤੀ ਅਸ਼ੋਕ ਤੀਜੇ ਦੌਰ 'ਚ ਤਿੰਨ ਅੰਡਰ 69 ਦੇ ਸਕੋਰ ਦੇ ਨਾਲ ਇੱਥੇ ਥੋਰਨਬੈਰੀ ਕ੍ਰੀਕ ਐੱਲ.ਪੀ.ਜੀ.ਏ. ਗੋਲਫ ਟੂਰਨਾਮੈਂਟ 'ਚ ਸਾਂਝੇ 51ਵੇਂ ਸਥਾਨ 'ਤੇ ਹੈ। ਅਦਿਤੀ ਦਾ ਕੁਲ ਸਕੋਰ ਅੱਠ ਅੰਡਰ ਹੈ। ਥਾਈਲੈਂਡ ਦੀ ਆਰੀਆ ਜੁਤਾਨੁਗਾਮ (ਪੰਜ ਅੰਡਰ 67), ਕੋਰੀਆ ਦੀ ਸੁੰਗ ਹਿਊਨ ਪਾਰਕ (ਤਿੰਨ ਅੰਡਰ 69), ਚੀਨ ਦੀ ਸ਼ਾਨਸ਼ਾਨ ਫੇਂਗ (7 ਅੰਡਰ 65) ਅਤੇ ਅਮਰੀਕਾ ਦੀ ਟਿਫਾਨੀ ਜੋਹ (6 ਅੰਡਰ 66) ਨੇ ਕੁਲ 20 ਅੰਡਰ ਦੇ ਸਕੋਰ ਦੇ ਨਾਲ ਤੀਜੇ ਦੌਰ ਦੇ ਬਾਅਦ ਸਾਂਝੀ ਬੜ੍ਹਤ ਬਣਾ ਲਈ ਹੈ।