ਅਦਿੱਤੀ ਤੇ ਦੀਕਸ਼ਾ ਸਾਊਦੀ ਲੇਡੀਜ਼ ਗੋਲਫ ਟੂਰਨਾਮੈਂਟ ’ਚ ਕੱਟ ਤੋਂ ਖੁੰਝੀ

02/17/2024 7:20:29 PM

ਰਿਆਦ, (ਭਾਸ਼ਾ)– ਭਾਰਤੀ ਗੋਲਫਰ ਅਦਿੱਤੀ ਅਸ਼ੋਕ ਤੇ ਦੀਕਸ਼ਾ ਡਾਗਰ ਸ਼ਨੀਵਾਰ ਨੂੰ ਇੱਥੇ ਦੂਜੇ ਦੌਰ ਵਿਚ ਸੁਧਰੇ ਹੋਏ ਪ੍ਰਦਰਸ਼ਨ ਦੇ ਬਾਵਜੂਦ ਅਰਾਮਕੋ ਸਾਊਦੀ ਲੇਡੀਜ਼ ਇੰਟਰਨੈਸ਼ਨਲ ਟੂਰਨਾਮੈਂਟ ਵਿਚ ਕੱਟ ਤੋਂ ਖੁੰਝ ਗਈਆਂ।

ਅਦਿੱਤੀ (78, 71) ਦਾ ਕੁਲ ਸਕੋਰ 5 ਓਵਰ ਤੇ ਦੀਕਸ਼ਾ (76,74) ਦਾ ਕੁਲ ਸਕੋਰ 6 ਓਵਰ ਦਾ ਸੀ। ਕੱਟ ਤਿੰਨ ਓਵਰ ਦਾ ਸੀ। ਅਦਿੱਤੀ ਪਹਿਲੇ ਦੌਰ ਵਿਚ ਇਕ ਵੀ ਬਰਡੀ ਨਹੀਂ ਲਾ ਸਕੀ ਸੀ ਤੇ ਦੂਜੇ ਦੌਰ ਵਿਚ ਉਹ ਸਿਰਫ ਇਕ ਬਰਡੀ ਲਾ ਸਕੀ। ਦੀਕਸ਼ਾ ਨੇ 50,00,000 ਡਾਲਰ ਇਨਾਮੀ ਰਾਸ਼ੀ ਦੀ ਇਸ ਪ੍ਰਤੀਯੋਗਿਤਾ ਵਿਚ ਦੋ ਬਰਡੀਆਂ ਤੇ ਚਾਰ ਬੋਗੀਆਂ ਲਗਾਈਆਂ ਸਨ।


Tarsem Singh

Content Editor

Related News