ਅਦਿਤੀ ਦਾ ਖਰਾਬ ਪ੍ਰਦਰਸ਼ਨ, ਸੰਯੁਕਤ 45ਵੇਂ ਸਥਾਨ ''ਤੇ ਖਿਸਕੀ

Sunday, Jul 29, 2018 - 01:41 PM (IST)

ਅਦਿਤੀ ਦਾ ਖਰਾਬ ਪ੍ਰਦਰਸ਼ਨ, ਸੰਯੁਕਤ 45ਵੇਂ ਸਥਾਨ ''ਤੇ ਖਿਸਕੀ

ਗੁਲਾਨੇ : ਅਦਿਤੀ ਅਸ਼ੋਕ ਨੇ ਆਖਰੀ 9 ਹੋਲ 'ਚ ਬੇਹਦ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਜਿਸ ਨਾਲ ਉਹ ਲੇਡੀਜ਼ ਸਕਾਟਿਸ਼ ਓਪਨ ਗੋਲਫ ਟੂਰਨਾਮੈਂਟ 'ਚ ਸੰਯੁਕਤ 17 ਤੋਂ 45ਵੇਂ ਸਥਾਨ 'ਤੇ ਖਿਸਕ ਗਈ ਹੈ। ਇਸ ਭਾਰਤੀ ਗੋਲਫਰ ਨੇ ਆਖਰੀ 8 ਹੋਲ 'ਚ 6 ਬੋਗੀ ਕੀਤੀ ਅਤੇ ਉਸਦਾ ਸਕੋਰ 4 ਓਵਰ 75 ਰਿਹਾ। ਉਸਨੇ ਇਸ ਦੌਰ 'ਚ ਕੁੱਲ 7 ਬੋਗੀ ਕੀਤੀ ਅਤੇ ਤਿਨ ਬਰਡੀ ਬਣਾਈ। ਉਸਦਾ 54 ਹੋਲ ਦੇ ਬਾਅਦ ਕੁੱਲ ਸਕੋਰ ਇਕ ਓਵਰ 214 ਹੈ। ਆਰਿਆ ਜੁਤਾਨੁਗਰਨ ਏਤੇ ਐਮੀ ਯਾਂਗ ਤੀਜੇ ਦੌਰ ਦੇ ਬਾਅਦ 8 ਅੰਡਰ ਦੇ ਨਾਲ ਸੰਯੁਕਤ ਬੜ੍ਹਤ 'ਤੇ ਹੈ।


Related News