ਅਦਾਕਾਰਾ ਸ਼ਰਲਿਨ ਚੋਪੜਾ ਦਾ ਦਾਅਵਾ, IPL ਦੇ ਮੈਚ ਤੋਂ ਬਾਅਦ ਕ੍ਰਿਕਟਰਾਂ ਦੀਆਂ ਪਤਨੀਆਂ ਲੈਂਦੀਆਂ ਹਨ ਡਰੱਗਜ਼

Thursday, Sep 24, 2020 - 01:07 PM (IST)

ਅਦਾਕਾਰਾ ਸ਼ਰਲਿਨ ਚੋਪੜਾ ਦਾ ਦਾਅਵਾ, IPL ਦੇ ਮੈਚ ਤੋਂ ਬਾਅਦ ਕ੍ਰਿਕਟਰਾਂ ਦੀਆਂ ਪਤਨੀਆਂ ਲੈਂਦੀਆਂ ਹਨ ਡਰੱਗਜ਼

ਨਵੀਂ ਦਿੱਲੀ : ਬਾਲੀਵੁੱਡ ਵਿਚ ਡਰੱਗ ਕੁਨੈਕਸ਼ਨ ਵਿਚ ਕਈ ਵੱਡੇ ਨਾਂ ਸਾਹਮਣੇ ਆਏ ਹਨ। ਨਾਰਕੋਟਿਕਸ ਕੰਟਰੋਲ ਬਿਊਰੋ (NCB) ਵੱਲੋਂ ਇਸ ਮਾਮਲੇ ਵਿਚ ਦੀਪਿਕਾ ਪਾਦੁਕੋਣ, ਸ਼ਰਧਾ ਕਪੂਰ,  ਸਾਰਾ ਅਲੀ ਖਾਨ ਅਤੇ ਰਕੁਲ ਪ੍ਰੀਤ ਸਿੰਘ ਸਮੇਤ ਕਈ ਹੋਰਾਂ ਨੂੰ ਸੰਮਨ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਅਤੇ ਮਾਡਲ ਸ਼ਰਲਿਨ ਚੋਪੜਾ ਨੇ ਦਾਅਵਾ ਕੀਤਾ ਹੈ ਕਿ ਆਈ.ਪੀ.ਐੱਲ. ਵਿਚ ਵੀ ਡਰੱਗਜ਼ ਦਾ ਇਸਤੇਮਾਲ ਜੰਮ ਕੇ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਈ.ਪੀ.ਐੱਲ. ਵਿਚ ਕੋਲਕਾਤਾ ਨਾਈਟ ਰਾਈਡਰਸ ਦੇ ਮੈਚ ਦੇ ਬਾਅਦ ਕ੍ਰਿਕਟਰ ਅਤੇ ਬਾਲੀਵੁੱਡ ਸਟਾਰਸ ਦੀਆਂ ਪਤਨੀਆਂ ਵਾਸ਼ਰੂਮ ਵਿਚ ਕੋਕੀਨ ਦਾ ਸੇਵਨ ਕਰ ਰਹੀਆਂ ਸਨ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਹ ਘਟਨਾ ਆਈ.ਪੀ.ਐੱਲ. ਦੇ ਕਿਸ ਸੀਜ਼ਨ ਦੀ ਹੈ।

ਇਹ ਵੀ ਪੜ੍ਹੋ:  ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਮੁੜ ਆਈ ਭਾਰੀ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ

ਇਕ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਸ਼ਰਲਿਨ ਚੋਪੜਾ ਨੇ ਇਹ ਵੀ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਐੱਨ.ਸੀ.ਬੀ. ਵੱਲੋਂ ਪੁੱਛਗਿਛ ਲਈ ਸੱਦਿਆ ਜਾਂਦਾ ਹੈ ਤਾਂ ਉਹ ਸਾਰੇ ਰਾਜ਼ ਖੋਲ ਦੇਵੇਗੀ। ਸ਼ਰਲਿਨ ਚੋਪੜਾ ਨੇ ਕਿਹਾ, 'ਉਹ ਕੇ.ਕੇ.ਆਰ. ਦਾ ਮੈਚ ਦੇਖਣ ਲਈ ਕੋਲਕਾਤਾ ਗਈ ਸੀ। ਮੈਚ ਦੇ ਬਾਅਦ ਪਾਰਟੀ ਰੱਖੀ ਗਈ ਸੀ ਅਤੇ ਉਹ ਵੀ ਉਸ ਪਾਰਟੀ ਵਿਚ ਗਈ। ਉਸ ਨੇ ਪਾਰਟੀ ਵਿਚ ਕਈ ਕ੍ਰਿਕਟਰਸ ਅਤੇ ਬਾਲੀਵੁੱਡ ਦੀਆਂ ਵੱਡੀ ਹੱਸਤੀਆਂ ਨੂੰ ਉਥੇ ਦੇਖਿਆ। ਉਸ ਨੇ ਅੱਗੇ ਦੱਸਿਆ ਕਿ ਉਹ ਡਾਂਸ ਕਰਕੇ ਥੱਕ ਗਈ ਸੀ ਅਤੇ ਉਹ ਫਰੈਸ਼ ਹੋਣ ਲਈ ਵਾਸ਼ਰੂਮ ਵਿਚ ਗਈ। ਉੱਥੇ ਜੋ ਚੱਲ ਰਿਹਾ ਸੀ ਉਹ ਵੇਖ ਕੇ ਉਹ ਹੈਰਾਨ ਹੋ ਗਈ। ਉਸ ਮੁਤਾਬਕ ਹਰ ਕੋਈ ਕੋਕੀਨ ਦਾ ਇਸਤੇਮਾਲ ਕਰ ਰਿਹਾ ਸੀ।'

ਇਹ ਵੀ ਪੜ੍ਹੋ: IPL 2020: ਅੱਜ ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਕਿੰਗਜ਼ ਇਲੈਵਨ ਪੰਜਾਬ ਹੋਣਗੇ ਆਹਮੋ-ਸਾਹਮਣੇ

ਦੱਸ ਦੇਈਏ ਕਿ ਤੀਜੀ ਵਾਰ ਆਈ.ਪੀ.ਐੱਲ. ਦੇ ਮੁਕਾਬਲੇ ਦੇਸ਼ ਤੋਂ ਬਾਹਰ ਖੇਡੇ ਜਾ ਰਹੇ ਹਨ। ਇਸ ਤੋਂ ਪਹਿਲਾਂ ਇਹ ਟੂਰਨਾਮੈਂਟ ਦੱਖਣੀ ਅਫਰੀਕਾ ਵਿਚ ਵੀ ਹੋਇਆ ਹੈ। ਜਦੋਂਕਿ ਦੂਜੀ ਵਾਰ ਆਈ.ਪੀ.ਐੱਲ. ਦਾ ਪ੍ਰਬੰਧ ਯੂ.ਏ.ਈ. ਵਿਚ ਕੀਤਾ ਜਾ ਰਿਹਾ ਹੈ।


author

cherry

Content Editor

Related News