ਭਾਰਤੀ ਕਪਤਾਨ ''ਤੇ ਹੋ ਗਿਆ ਐਕਸ਼ਨ! ਮੈਚ ਦੌਰਾਨ ਕੀਤੀ ਸੀ ਵੱਡੀ ਗਲਤੀ
Saturday, Mar 08, 2025 - 03:42 PM (IST)

ਸਪੋਰਟਸ ਡੈਸਕ- ਹਰਮਨਪ੍ਰੀਤ ਕੌਰ ਨੂੰ ਕਈ ਵਾਰ ਮੈਦਾਨ 'ਤੇ ਗ਼ੁੱਸਾ ਕਰਦੇ ਦੇਖਿਆ ਗਿਆ ਹੈ। ਇਕ ਵਾਰ ਬੰਗਲਾਦੇਸ਼ ਖਿਲਾਫ ਮੁਕਾਬਲੇ 'ਚ ਹਰਮਨਪ੍ਰੀਤ ਨੇ ਗੁੱਸੇ 'ਚ ਸਟੰਪ 'ਤੇ ਹੀ ਬੈਟ ਦੇ ਮਾਰਿਆ ਸੀ। ਇਸ ਤੋਂ ਬਾਅਦ ਹਰਮਨਪ੍ਰੀਤ ਕੌਰ 'ਤੇ ਦੋ ਮੈਚਾਂ ਦਾ ਬੈਨ ਲੱਗਾ ਸੀ।
ਇਹ ਵੀ ਪੜ੍ਹੋ : IND vs NZ: ਜੇਕਰ ਮੀਂਹ ਕਾਰਨ ਰੱਦ ਹੋਇਆ ਫਾਈਨਲ ਤਾਂ ਇਹ ਟੀਮ ਹੋਵੇਗੀ ਚੈਂਪੀਅਨ? ਜਾਣੋ ICC ਦਾ ਨਿਯਮ
ਹੁਣ ਹਰਮਨਪ੍ਰੀਤ ਇਕ ਵਾਰ ਫਿਰ ਸੁਰਖੀਆਂ 'ਚ ਹੈ। ਇਸ ਵਾਰ ਹਰਮਨਪ੍ਰੀਤ ਕੌਰ ਮਹਿਲਾ ਪ੍ਰੀਮੀਅਰ ਲੀਗ (WPL) ਦੇ ਮੈਚ ਦੌਰਾਨ ਇੰਗਲਿਸ਼ ਖਿਡਾਰੀ ਸੋਫੀ ਐਕਲੇਸਟੋਨ ਨਾਲ ਭਿੜ ਗਈ। ਹਰਮਨਪ੍ਰੀਤ ਇਸ ਮੁਕਾਬਲੇ 'ਚ ਮੰਬਈ ਇੰਡੀਅਨਜ਼ ਟੀਮ ਦੀ ਕਪਤਾਨੀ ਕਰ ਰਹੀ ਸੀ। ਜਦਕਿ ਸੋਫੀ ਐਕਲੇਸਟੋਨ ਯੂਪੀ ਵਾਰੀਅਰਸ ਟੀਮ ਲਈ ਖੇਡ ਰਹੀ ਸੀ।
ਇਹ ਵੀ ਪੜ੍ਹੋ : Semi-Final 'ਚ ਹਾਰ ਮਗਰੋਂ ICC ਦੇ ਫ਼ੈਸਲੇ 'ਤੇ ਭੜਕਿਆ ਇਹ ਵਿਦੇਸ਼ੀ ਖਿਡਾਰੀ! ਆਖ਼ੀ ਵੱਡੀ ਗੱਲ
ਇਹ ਘਟਨਾ ਯੂਪੀ ਵਾਰੀਅਰਸ ਦੀ ਪਾਰੀ 'ਚ 19ਵੇਂ ਓਵਰ ਦੇ ਬਾਅਦ ਹੋਈ। ਅੰਪਾਇਰ ਅਜੀਤੇਸ਼ ਅਰਗਲ ਨੇ ਹਰਮਨਪ੍ਰੀਤ ਨੂੰ ਦੱਸਿਆ ਕਿ ਹੌਲੀ ਓਵਰ ਰਫਤਾਰ ਕਾਰਨ ਉਨ੍ਹਾਂ ਦੀ ਟੀਮ ਆਖਰੀ ਓਵਰ 'ਚ ਸਰਕਲ ਦੇ ਬਾਹਰ ਸਿਰਫ ਤਿੰਨ ਫੀਲਡਰ ਰਖ ਸਕੇਗੀ। ਇਸ ਫੈਸਲੇ ਨਾਲ ਹਰਮਨਪ੍ਰੀਤ ਨਾਰਾਜ਼ ਹੋ ਗਈ ਤੇ ਅੰਪਾਇਰ ਨਾਲ ਉਸ ਦੀ ਥੋੜ੍ਹੀ ਬਹਿਸ ਹੋਈ। ਐਮੇਲੀਆ ਕੇਰ ਵੀ ਆਪਣੀ ਕਪਤਾਨ ਨੂੰ ਸਪੋਰਟ ਕਰਦੀ ਦਿਸੀ।
ਇਹ ਵੀ ਪੜ੍ਹੋ : Champions Trophy ਦੇ Final 'ਚ ਟੀਮ 'ਚ ਹੋ ਸਕਦੈ ਵੱਡਾ ਬਦਲਾਅ, ਬਾਹਰ ਹੋਵੇਗਾ Match Winner!
ਇਸ ਦੌਰਾਨ ਨੌਨ-ਸਟ੍ਰਾਈਕਰ ਪਾਸੇ 'ਤੇ ਮੌਜੂਦ ਸੋਫੀ ਐਕਲੇਸਟੋਨ ਅੰਪਾਇਰ ਕੋਲ ਗਈ ਤੇ ਆਪਣਾ ਪੱਖ ਰੱਖਣ ਲੱਗੀ। ਐਕਲੇਸਟੋਨ ਵਲੋਂ ਅਜਿਹਾ ਕਰਨਾ ਹਰਮਨਪ੍ਰੀਤ ਨੂੰ ਚੰਗਾ ਨਹੀਂ ਲੱਗਾ ਤੇ ਉਸ ਨੇ ਇੰਗਲਿਸ਼ ਖਿਡਾਰੀ ਨਾਲ ਬਹਿਸ ਕੀਤੀ।
ਇਹ ਵੀ ਪੜ੍ਹੋ : Final ਤੋਂ ਪਹਿਲਾਂ ਸ਼ੰਮੀ ਦਾ ਹੈਰਾਨ ਕਰਨ ਵਾਲਾ ਬਿਆਨ, ਆਖ਼ ਬੈਠੇ ਰੋਹਿਤ-ਗੰਭੀਰ ਤੋਂ ਵੱਖਰੀ ਗੱਲ
WPL ਦੇ ਜ਼ਾਬਤੇ ਦੀ ਉਲੰਘਣਾ ਲਈ ਹਰਮਨਪ੍ਰੀਤ 'ਤੇ ਮੈਚ ਫੀਸ ਦਾ 10 ਫੀਸਦੀ ਜੁਰਮਾਨਾ ਲਾਇਆ ਗਿਆ। ਉਸ ਨੇ ਧਾਰਾ 2.8 ਦੇ ਤਹਿਤ ਲੈਵਲ-1 ਦੇ ਆਪਣੇ ਜੁਰਮ ਨੂੰ ਕਬੂਲ ਕੀਤਾ, ਜੋ ਮੈਚ ਦੇ ਦੌਰਾਨ ਅੰਪਾਇਰ ਦੇ ਫੈਸਲੇ 'ਤੇ ਅਸਹਿਮਤੀ ਦਿਖਾਉਣ ਨਾਲ ਸਬੰਧਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8