ਵਿੰਡੀਜ਼ ਦੇ ਨੌਜਵਾਨ ਕ੍ਰਿਕਟਰ ਓਸ਼ੇਨੇ ਥਾਮਸ ਦੀ ਕਾਰ ਦਾ ਹੋਇਆ ਐਕਸੀਡੈਂਟ, ਹਸਪਤਾਲ 'ਚ ਭਰਤੀ
Tuesday, Feb 18, 2020 - 12:51 PM (IST)

ਸਪੋਰਸਟ ਡੈਸਕ— ਵੈਸਟਇੰਡੀਜ਼ ਦੇ 22 ਸਾਲ ਦੇ ਤੇਜ਼ ਗੇਂਦਬਾਜ਼ ਓਸ਼ੇਨੇ ਥਾਮਸ ਸੜਕ ਦੁਰਘਟਨਾ 'ਚ ਜ਼ਖਮੀ ਹੋ ਗਏ ਹਨ | ਜਿਸ ਤੋਂ ਬਾਅਦ ਉਸ ਨੂੰ ਜਲਦੀ ਦੇ ਨਾਲ ਹਸਪਤਾਲ 'ਚ ਭਰਤੀ ਕਰਾਇਆ ਗਿਆ | ਉਥੇ ਇਕ ਰਿਪੋਰਟ ਦੇ ਮੁਤਾਬਕ ਉਸਦੀ ਹਾਲਤ ਠੀਕ ਦੱਸੀ ਜਾ ਰਹੀ ਹੈ |
ਤੁਹਾਨੂੰ ਦੱਸ ਦੇਈਏ ਕਿ ਥਾਮਸ ਦੀ ਕਾਰ ਦੇ ਨਾਲ ਐਤਵਾਰ ਨੂੰ ਜਮੈਕਾ 'ਚ ਹਾਇਵੇ 2000 'ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਓਸ਼ੇਨ ਥਾਮਸ ਆਪਣੇ ਆਪ ਆਪਣੀ ਕਾਰ ਨੂੰ ਚਲਾ ਰਹੇ ਸਨ, ਤੱਦ ਇਹ ਹਾਦਸਿਆ ਹੋਇਆ। ਹਾਲਾਂਕਿ ਇਸ ਤੇਜ਼ ਗੇਂਦਬਾਜ਼ ਨੇ ਵੈਸਟਇੰਡੀਜ਼ ਲਈ 20 ਵਨ-ਡੇ ਅਤੇ 10 ਟੀ-20 ਮੈਚ ਖੇਡੇ ਹਨ। ਵਨ-ਡੇ 'ਚ ਉਨ੍ਹਾਂ ਦੇ ਨਾਂ 27 ਜਦ ਕਿ ਟੀ-20 ਫਾਰਮੈਟ 'ਚ 9 ਵਿਕਟਾਂ ਦਰਜ ਹਨ। ਵੈਸਟਇੰਡੀਜ਼ ਪਲੇਅਰਸ ਐਸੋਸੀਏਸ਼ਨ ਨੇ ਉਨ੍ਹਾਂ ਦੇ ਜਲਦ ਹੀ ਠੀਕ ਹੋਣ ਦੀ ਕਾਮਨਾ ਕੀਤੀ ਹੈ।