ਇਬਰਾਹਿਮੋਵਿਚ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ AC ਮਿਲਾਨ ਨੇ ਰੋਮਾ ਨੂੰ ਹਰਾਇਆ

Monday, Nov 01, 2021 - 08:29 PM (IST)

ਇਬਰਾਹਿਮੋਵਿਚ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ AC ਮਿਲਾਨ ਨੇ ਰੋਮਾ ਨੂੰ ਹਰਾਇਆ

ਰੋਮ- ਜ਼ਲਾਟਨ ਇਬਰਾਹਿਮੋਵਿਚ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਏ. ਸੀ. ਮਿਲਾਨ ਨੇ ਸਿਰੀ ਏ ਫੁੱਟਬਾਲ ਟੂਰਨਾਮੈਂਟ ਵਿਚ ਐਤਵਾਰ ਨੂੰ ਇੱਥੇ ਰੋਮਾ ਨੂੰ 2-1 ਨਾਲ ਹਰਾਇਆ। ਤਿੰਨ ਅਕਤੂਬਰ ਨੂੰ 40 ਸਾਲਾ ਦੇ ਹੋਏ ਸਵੀਡਨ ਦੇ ਦਿੱਗਜ ਇਬਰਾਹਿਮੋਵਿਚ ਨੇ ਇਕ ਗੋਲ ਕਰਨ ਤੋਂ ਇਲਾਵਾ ਪੈਨਲਟੀ ਦਾ ਮੌਕਾ ਵੀ ਬਣਾਇਆ, ਜਿਸ 'ਤੇ ਏ. ਸੀ. ਮਿਲਾਨ ਨੇ ਦੂਜਾ ਗੋਲ ਕੀਤਾ। ਖੇਡ ਵਿਚ ਇਕ ਘੰਟਾ ਪੂਰਾ ਹੋਣ ਦੇ ਕੋਲ ਬਦਲੇ ਗਏ ਇਬਰਾਹਿਮੋਵਿਚ ਨੇ ਲਗਾਤਾਰ ਮੌਕੇ ਬਣਾਏ ਤੇ ਆਫ ਸਾਈਡ ਨਿਯਮ ਤੇ ਵੀਡੀਓ ਅਸਿਸਟੈਂਟ ਰੈਫਰੀ (ਵੀ. ਏ. ਆਰ.) ਦੇ ਕਾਰਨ ਉਸਦੀਆਂ ਕਈ ਕੋਸ਼ਿਸ਼ਾਂ ਸਫਲ ਰਹੀਆਂ।


ਇਹ ਖ਼ਬਰ ਪੜ੍ਹੋ-T20 WC, ENG v SL : ਸ਼੍ਰੀਲੰਕਾ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ

PunjabKesari


ਇਬਰਾਹਿਮੋਵਿਚ ਨੇ 25ਵੇਂ ਮਿੰਟ ਵਿਚ ਏ. ਸੀ. ਮਿਲਾਨ ਨੂੰ ਬੜ੍ਹਤ ਦਿਵਾਈ ਜਦਕਿ ਫ੍ਰੇਂਕ ਕੇ. ਸੀ. ਨੇ 57ਵੇਂ ਮਿੰਟ ਵਿਚ ਪੈਨਲਟੀ 'ਤੇ ਟੀਮ ਵਲੋਂ ਦੂਜਾ ਗੋਲ ਕੀਤਾ। ਰੋਮਾ ਵਲੋਂ ਇਕਲੌਤਾ ਗੋਲ ਦੂਜੇ ਹਾਫ ਦੇ ਇੰਜਰੀ ਟਾਈਮ ਵਿਚ ਸਟੀਫਨ ਅਲ ਸ਼ਾਰਾਵੀ ਨੇ ਕੀਤਾ। ਇਸ ਜਿੱਤ ਨਾਲ ਏ. ਸੀ. ਮਿਲਾਨ ਦੇ ਚੋਟੀ 'ਤੇ ਚੱਲ ਰਹੇ ਨੇਪੋਲੀ ਦੇ ਬਰਾਬਰ 31 ਅੰਕ ਹੋ ਗਏ ਹਨ। ਸ਼ਾਨਦਾਰ ਗੋਲ ਅੰਤਰ ਦੇ ਕਾਰਨ ਨੇਪੋਲੀ ਦੀ ਟੀਮ ਚੋਟੀ 'ਤੇ ਹੈ। ਨੋਪੋਲੀ ਨੇ ਜ਼ੀਲਿੰਸਕੀ ਦੇ ਗੋਲ ਦੀ ਬਦੌਲਤ ਗ੍ਰਿਗੋਰਿਸ ਕਾਸਤਾਨੋਸ ਨੂੰ 1-0 ਨਾਲ ਹਰਾਇਆ। ਜੋਕਿਮ ਕੋਰੀਆ ਦੇ ਦੂਜੇ ਹਾਫ ਵਿਚ 8 ਮਿੰਟ ਦੇ ਅੰਦਰ ਕੀਤੇ 2 ਗੋਲ ਦੀ ਮਦਦ ਨਾਲ ਪਿਛਲੀ ਚੈਂਪੀਅਨ ਇੰਟਰ ਮਿਲਾਨ ਨੇ ਉਡੀਨੇਸ ਨੂੰ 2-0 ਨਾਲ ਹਰਾਇਆ ਜਦਕਿ ਦੁਸਾਨ ਵਲਾਹੋਵਿਚ ਦੀ ਹੈਟ੍ਰਿਕ ਦੀ ਬਦੌਲਤ ਫਾਯੋਰੇਂਟਿਨਾ ਨੇ ਸਪੇਜ਼ੀਆ ਨੂੰ 3-0 ਨਾਲ ਹਰਾਇਆ। ਜਿਨੋਆ ਨੇ ਵੇਨੇਜੀਆ ਨਾਲ ਡਰਾਅ ਖੇਡਿਆ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।   


author

Gurdeep Singh

Content Editor

Related News