AC ਮਿਲਾਨ ਤੇ ਯੁਵੈਂਟਸ ਨੇ ਚੈਂਪੀਅਨਸ ਲੀਗ ’ਚ ਜਗ੍ਹਾ ਬਣਾਈ
Monday, May 24, 2021 - 11:31 PM (IST)
ਮਿਲਾਨ– ਸੱਤ ਵਾਰ ਦੇ ਚੈਂਪੀਅਨ ਏ. ਸੀ. ਮਿਲਾਨ ਨੇ 8 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਚੈਂਪੀਅਨਸ ਲੀਗ ਲਈ ਕੁਆਲੀਫਾਈ ਕਰ ਲਿਆ ਹੈ ਜਦਕਿ ਯੁਵੈਂਟਸ ਵੀ ਇਟਾਲੀਅਨ ਫੁੱਟਬਾਲ ਲੀਗ ਸਿਰੀ-ਏ ਤੋਂ ਯੂਰਪੀਅਨ ਕਲੱਬਾਂ ਦੀ ਇਸ ਵੱਕਾਰੀ ਪ੍ਰਤੀਯੋਗਿਤਾ ਵਿਚ ਜਗ੍ਹਾ ਬਣਾਉਣ ਵਿਚ ਸਫਲ ਰਿਹਾ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਦੇ IPL ਨਾਲ ਜੁੜੇ ਦਲ ਨੇ ਟੀਮ ਨਾਲ ਟ੍ਰੇਨਿੰਗ ਕੀਤੀ ਸ਼ੁਰੂ
ਫ੍ਰੈਂਕ ਕੇਸੀ ਦੇ ਪੈਨਲਟੀ ’ਤੇ ਕੀਤੇ ਗਏ ਦੋ ਗੋਲਾਂ ਦੀ ਬਦੌਲਤ ਏ. ਸੀ. ਮਿਲਾਨ ਨੇ ਅਟਲਾਂਟਾ ਨੂੰ 2-0 ਨਾਲ ਹਰਾਇਆ। ਅਟਲਾਂਟਾ ਸਿਰੀ-ਏ ਚੈਂਪੀਅਨ ਇੰਟਰ ਮਿਲਾਨ ਦੇ ਨਾਲ ਪਹਿਲਾਂ ਹੀ ਟਾਪ-4 ਵਿਚ ਸਥਾਨ ਬਣਾ ਕੇ ਚੈਂਪੀਅਨਸ ਲੀਗ ਵਿਚ ਆਪਣੀ ਜਗ੍ਹਾ ਪੱਕੀ ਕਰ ਚੁੱਕਾ ਸੀ। ਯੁਵੈਂਟਸ ਨੇ ਅਲਵਾਰੋ ਮੋਰਾਤਾ ਦੇ ਦੋ ਗੋਲ ਤੇ ਫੇਡਰਿਕੋ ਚੀਸਾ ਤੇ ਐਡ੍ਰਿਅਨ ਰੈਬਿਯੋਟ ਦੇ ਇਕ-ਇਕ ਗੋਲ ਦੀ ਮਦਦ ਨਾਲ ਬੇਲੋਗ੍ਰਾ ਨੂੰ 4-1 ਨਾਲ ਹਰਾਇਆ। ਇਸ ਦੇ ਬਾਵਜੂਦ ਯੁਵੈਂਟਸ ਨੂੰ ਦੂਜੇ ਮੈਚ ਤੋਂ ਅਨੁਕੂਲ ਨਤੀਜਾ ਚਾਹੀਦਾ ਸੀ ਤੇ ਹੇਲਾਸ ਵੇਰੋਨਾ ਨੇ ਨੈਪੋਲੀ ਨੂੰ 1-1 ਨਾਲ ਡਰਾਅ ’ਤੇ ਰੋਕ ਕੇ ਉਸ ਨੂੰ ਨਿਰਾਸ਼ ਨਹੀਂ ਕੀਤਾ।
ਇਹ ਖ਼ਬਰ ਪੜ੍ਹੋ-ਮਿਕੇਲਸਨ ਨੇ PGA ਚੈਂਪੀਅਨਸ਼ਿਪ ਜਿੱਤੀ, ਸਭ ਤੋਂ ਵਡੇਰੀ ਉਮਰ ਦਾ ਮੇਜਰ ਚੈਂਪੀਅਨ ਬਣਿਆ
ਇਸ ਨਾਲ ਯੁਵੈਂਟਸ ਟਾਪ-4 ਵਿਚ ਸ਼ਾਮਲ ਹੋ ਗਿਆ ਜਦਕਿ ਨੈਪੋਲੀ ਪੰਜਵੇਂ ਸਥਾਨ ’ਤੇ ਖਿਸਕ ਗਿਆ । ਇਸ ਤਰ੍ਹਾਂ ਨਾਲ ਇੰਟਰ ਮਿਲਾਨ ਨੇ 91 ਅੰਕਾਂ ਦੇ ਨਾਲ ਖਿਤਾਬ ਜਿੱਤਿਆ। ਉਸ ਤੋਂ ਬਾਅਦ ਏ. ਸੀ. ਮਿਲਾਨ (79), ਅਟਲਾਂਟਾ (78), ਯੁਵੈਂਟਸ (78), ਨੈਪੋਲੀ (77) ਦਾ ਨੰਬਰ ਆਉਂਦਾ ਹੈ। ਲੀਗ ਵਿਚ ਟਾਪ-4 ਵਿਚ ਰਹਿਣ ਵਾਲੀਆਂ ਟੀਮਾਂ ਚੈਂਪੀਅਨਸ ਲੀਗ ਵਿਚ ਜਗ੍ਹਾ ਬਣਾਉਂਦੀਆਂ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।