ਕੀਨੀਆ ਦੇ ਮੈਰਾਥਨ ਦੌੜਾਕ ''ਤੇ ਡੋਪਿੰਗ ਕਾਰਨ ਪਾਬੰਦੀ

11/12/2019 1:37:08 PM

ਪੈਰਿਸ— ਹਾਫ ਮੈਰਾਥਨ 'ਚ ਸਾਬਕਾ ਵਿਸ਼ਵ ਰਿਕਾਰਡ ਧਾਰਕ ਕੀਨੀਆਈ ਦੌੜਾਕ ਅਬ੍ਰਾਹਮ ਕਿਪਟੁਮਹਾਸ 'ਤੇ ਡੋਪਿੰਗ ਕਾਰਨ ਚਾਰ ਸਾਲ ਦੀ ਪਾਬੰਦੀ ਲਗਾਈ ਗਈ ਹੈ। 'ਐਥਲੈਟਿਕਸ ਇੰਟੇਗ੍ਰਿਟੀ ਯੂਨਿਟ' ਨੇ ਇਹ ਜਾਣਕਾਰੀ ਦਿੱਤੀ। ਇਹ ਪਾਬੰਦੀ ਕਿਪਟੁਮਹਾਸ ਦੇ ਜੈਵਿਕ ਪਾਸਪੋਰਟ 'ਚ ਆ ਰਹੀਆਂ ਬੇਨਿਯਮੀਆਂ ਦੇ ਬਾਅਦ ਲਾਈ ਗਈ ਹੈ। ਜੈਵਿਕ ਪਾਸਪੋਰਟ ਦੀ ਵਰਤੋਂ ਸੰਭਾਵੀ ਡੋਪਿੰਗ ਦਾ ਪਤਾ ਲਗਾਉਣ ਲਈ ਕੀਤੀ ਜਾਂਦੀ ਹੈ। ਟਵਿੱਟਰ 'ਤੇ ਸੋਮਵਾਰ ਨੂੰ ਜਾਰੀ ਬਿਆਨ 'ਚ ਕਿਹਾ ਗਿਆ ਹੈ, ''ਵਿਸ਼ਵ ਐਥਲੈਟਿਕਸ ਅਦਾਲਤ ਨੇ ਲੰਬੀ ਦੂਰੀ ਦੀ ਦੌੜਾਕ 'ਤੇ ਚਾਰ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ ਜੋ 28 ਅਪ੍ਰੈਲ 2019 ਤੋਂ ਲਾਗੂ ਹੋਵੇਗੀ। ਖੇਡ ਅਦਾਲਤ ਨੇ 30 ਸਾਲਾ ਕਿਪਟੁਮਹਾਸ 'ਤੇ ਖੂਨ ਦੀ ਡੋਪਿੰਗ ਦਾ ਸ਼ੱਕ ਜਤਾਇਆ ਸੀ ਪਰ ਐਥਲੀਟ ਨੇ ਕਿਸੇ ਵੀ ਤਰ੍ਹਾਂ ਦੀ ਡੋਪਿੰਗ ਤੋਂ ਇਨਕਾਰ ਕੀਤਾ ਸੀ।


Tarsem Singh

Content Editor

Related News