ਹੁਣ ਬੰਦ ਹੋਈਆਂ ਟੇਬਲ ਟੈਨਿਸ ਦੀਆਂ ਗਤੀਵਿਧੀਆਂ

Saturday, Mar 14, 2020 - 12:17 PM (IST)

ਸਪੋਰਟਸ ਡੈਸਕ— ਵਿਸ਼ਵ ਟੇਬਲ ਟੈਨਿਸ ਸੰਸਥਾ ਨੇ ਸ਼ੁੱਕਰਵਾਰ ਨੂੰ ਆਪਣੀਆਂ ਸਾਰੀਆਂ ਖੇਡ ਗਤੀਵਿਧੀਆਂ ਨੂੰ ਅਪ੍ਰੈਲ ਦੇ ਅੰਤ ਤਕ ਲਈ ਮੁਲਤਵੀ ਕਰ ਦਿੱਤਾ ਹੈ। ਕੌਮਾਂਤਰੀ ਟੇਬਲ ਟੈਨਿਸ ਮਹਾਸੰਘ (ਆਈ. ਟੀ. ਟੀ. ਐੱਫ.) ਦਾ ਇਹ ਮੁਲਤਵੀ ਕਰਨ ਦਾ ਫੈਸਲਾ ਸੋਮਵਾਰ ਤੋਂ ਦੁੁਨੀਆਭਰ ਵਿਚ ਕਈ ਟੂਰਨਾਮੈਂਟ, ਟਰੇਨਿੰਗ ਤੇ ਖੇਡ ਨੂੰ ਬੜ੍ਹਾਵਾ ਦੇਣ ਵਾਲੀਆਂ ਗਤੀਵਿਧੀਆਂ ਨੂੰ ਪ੍ਰਭਾਵਿਤ ਕਰੇਗਾ।

PunjabKesari ਬਿਆਨ ਮੁਤਾਬਕ, “ਵਿਸ਼ਵ ਸਿਹਤ ਸੰਗਠਨ ਵੱਲੋਂ ਕੋਵਿਡ-19 ਨੂੰ ਮਹਾਮਾਰੀ ਵਜੋਂ ਐਲਾਨ ਕਰਨ ਅਤੇ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਦੀ ਗਿਣਤੀ ਵਧਣ ਤੋਂ ਬਾਅਦ ਆਈ. ਟੀ. ਟੀ. ਐੱਫ ਨੇ ਖਿਡਾਰੀਆਂ, ਕੋਚਾਂ, ਅਧਿਕਾਰੀਆਂ ਅਤੇ ਪ੍ਰਸ਼ੰਸਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ, ਅਸਥਾਈ ਤੌਰ ਤੇ ਸਾਰੀਆਂ ਗਤੀਵਿਧੀਆਂ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ।''


Related News