ਅਧਿਬਾਨ ਨੇ ਅਰਜੁਨ ਨੂੰ ਹਰਾਇਆ, ਮਾਮੇਦੋਵ ਦੇ ਪਹੁੰਚੇ ਕਰੀਬ

Wednesday, Feb 26, 2020 - 01:26 PM (IST)

ਅਧਿਬਾਨ ਨੇ ਅਰਜੁਨ ਨੂੰ ਹਰਾਇਆ, ਮਾਮੇਦੋਵ ਦੇ ਪਹੁੰਚੇ ਕਰੀਬ

ਮਾਸਕੋ : ਭਾਰਤੀ ਗ੍ਰੈਂਡਮਾਸਟਰ ਬੀ. ਅਧਿਬਾਨ ਨੇ 7ਵੇਂ ਦੌਰ ਵਿਚ ਹਮਵਤਨ ਅਰਜੁਨ ਇਰੀਗਾਏਸੀ ਨੂੰ ਹਰਾਇਆ, ਜਿਸ ਨਾਲ ਉਹ ਏਅਰਫਲੋਟ ਓਪਨ ਸ਼ਤਰੰਜ ਟੂਰਨਾਮੈਂਟ ਵਿਚ ਚੋਟੀ ’ਤੇ ਕਾਬਿਜ਼ ਰਊਫ ਮਾਮੇਦੋਵ ਦੇ ਕਰੀਬ ਪਹੁੰਚ ਗਏ ਹਨ। ਚੇਨਈ ਵਿਚ ਰਹਿਣ ਵਾਲੇ ਗ੍ਰੈਂਡਮਾਸਟਰ ਅਧਿਬਾਨ ਨੇ 60 ਚਾਲਾਂ ਵਿਚ ਜਿੱਤ ਦਰਜ ਕੀਤੀ ਜਿਸ ਨਾਲ ਉਹ 5 ਅੰਕਾਂ ਦੇ ਨਾਲ ਸਾਂਝੇ ਦੂਜੇ ਸਥਾਨ ’ਤੇ ਪਹੁੰਚ ਗਏ ਹਨ। ਅਜਰਬੇਜਾਨ ਦੇ ਮਾਮੇਦੋਵ ਨੇ 5.5 ਅੰਕ ਲੈ ਕੇ ਬੜ੍ਹਤ ਬਣਾਈ ਹੋਈ ਹੈ। ਅਧਿਬਾਨ 8ਵੇਂ ਦੌਰ ਵਿਚ ਮਾਮੇਦੋਵ ਨਾਲ ਭਿੜਨਗੇ ਅਤੇ ਇਹ ਮੁਕਾਬਲਾ ਰੋਮਾਂਚਕ ਹੋਣ ਦੀ ਸੰਭਾਵਨਾ ਹੈ। ਭਾਰਤ ਦੇ ਹੀ ਅਰਵਿੰਦ ਚਿਦੰਬਰਮ ਨੇ ਹਮਵਤਨ 13 ਸਾਲਾ ਭਰਤ ਸੁਬਰਾਮਣੀਅਮ ਨੂੰ 32 ਚਾਲਾਂ ਵਿਚ ਹਰਾ ਕੇ ਆਪਣੇ ਅੰਕਾਂ ਦੀ ਗਿਣਤੀ 5 ’ਤੇ ਪਹੁੰਚਾਈ। ਅਧਿਬਾਨ ਅਤੇ ਚਿਦੰਬਰਮ ਸਣੇ 8 ਖਿਡਾਰੀ ਸਾਂਝੇ ਦੂਜੇ ਸਥਾਨ ’ਤੇ ਹਨ। 

 

Related News