ਲਾਰਡਸ ਦੇ ਇਤਿਹਾਸਕ ਮੈਦਾਨ 'ਤੇ ਆਇਆ ਏ. ਬੀ. ਡਿਵਿਲੀਅਰਜ਼ ਦਾ ਤੂਫਾਨ, ਠੋਕੇ ਦਿੱਤੇ 6 ਛੱਕੇ

07/19/2019 1:21:21 PM

ਸਪੋਰਟ ਡੈਸਕ— ਦੱਖਣੀ ਅਫਰੀਕਾ ਦੇ ਦਿੱਗਜ ਖਿਡਾਰੀ ਏ. ਬੀ. ਡਿਵਿਲੀਅਰਜ਼ ਆਪਣੀ ਤੂਫਾਨੀ ਬੱਲੇਬਾਜ਼ੀ ਲਈ ਜਾਣ ਜਾਂਦੇ ਹਨ ਤੇ ਉਨ੍ਹਾਂ ਦੇ ਬੱਲੇ ਦਾ ਜਲਵਾ ਲਾਰਡਸ ਦੇ ਇਤਿਹਾਸਕ ਮੈਦਾਨ 'ਤੇ ਦੇਖਣ ਨੂੰ ਮਿਲਿਆ ਹੈ। ਮੌਕਾ ਰਿਹਾ ਹੁਣ ਇੰਗਲੈਂਡ 'ਚ ਟੀ 20 ਬਲਾਸਟ ਮੁਕਾਬਲੇ ਦਾ ਜਿੱਥੇ ਡਿਵਿਲੀਅਰਜ਼ ਨੇ ਛੱਕੇ-ਚੌਕੇ ਲਗਾਏ।

ਏ. ਬੀ. ਡਿਵਿਲੀਅਰਜ਼ ਨੇ ਮਿਡਲਸੇਕਸ ਲਈ ਖੇਡਦੇ ਹੋਏ ਸਿਰਫ 43 ਗੇਂਦਾਂ 'ਤੇ 88 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਇਸ ਪਾਰੀ 'ਚ 6 ਛੱਕੇ ਤੇ ਪੰਜ ਚੌਕੇ ਮਾਰਨ ਦਾ ਕੰਮ ਕੀਤਾ। ਉਨ੍ਹਾਂ ਦੀ ਸਟ੍ਰਾਈਕ ਰੇਟ ਦੋ ਸੌ ਦੇ ਪਾਰ ਸੀ। ਧਿਆਨ ਯੋਗ ਹੈ ਕਿ ਡਿਵਿਲੀਅਰਜ਼ ਇੰਟਰਨੈਸ਼ਨਲ ਕ੍ਰਿਕਟ ਨੂੰ ਪਿਛਲੇ ਸਾਲ ਹੀ ਅਲਵਿਦਾ ਕਹਿ ਚੁੱਕੇ ਹਨ, ਉਹ ਬਸ ਹੁਣ ਟੀ 20 ਲੀਗ 'ਚ ਹੀ ਖੇਡਦੇ ਹੋਏ ਨਜ਼ਰ ਆਉਂਦੇ ਹਨ।PunjabKesari

ਮੁਕਾਬਲੇ 'ਚ ਤਾਬੜਤੋੜ ਬੱਲੇਬਾਜ਼ੀ ਕਰਨ ਵਾਲੇ ਡਿਵਿਲੀਅਰਜ਼ ਨੇ ਕਿਹਾ ਕਿ ਉਹ ਪੂਰੀ ਲੈਅ 'ਚ ਨਹੀਂ ਸਨ। ਜੇਕਰ ਉਹ ਆਪਣੇ ਹਿਸਾਬ ਨਾਲ ਫ਼ਾਰਮ 'ਚ ਆ ਜਾਣ ਤਾਂ ਕਿਸੇ ਵੀ ਗੇਂਦਬਾਜ਼ ਦੀ ਖੈਰ ਨਹੀਂ ਹੁੰਦੀ। ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਏਸੇਕਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰ 'ਚ 165 ਦੌੜਾਂ ਦਾ ਟੀਚਾ ਖੜਾ ਕੀਤਾ। ਉਥੇ ਹੀ ਇਸ ਦੇ ਜਵਾਬ 'ਚ ਡਿਵਿਲੀਅਰਜ਼ ਦੀ ਪਾਰੀ ਦੇ ਦਮ 'ਤੇ ਮਿਡਲਸੇਕਸ ਨੇ ਇਹ ਮੈਚ 16 ਉਹ ਓਵਰਾਂ 'ਚ ਹੀ ਜਿੱਤ ਲਿਆ। ਤਮਾਮ ਕ੍ਰਿਕਟ ਫੈਂਜ਼ ਨੂੰ ਆਈ. ਪੀ. ਐੱਲ 'ਚ ਵੀ ਏ. ਬੀ ਡਿਵਿਲੀਅਰਜ਼ ਦੀ ਪਾਰੀ ਦਾ ਜਲਵਾ ਦੇਖਣ ਨੂੰ ਮਿਲਦਾ ਹੈ।PunjabKesari


Related News