ਤੀਜੀ ਵਾਰ ਪਿਤਾ ਬਣੇਗਾ ਆਈ.ਪੀ.ਐੱਲ. ਦਾ ਇਹ ਸਟਾਰ ਕ੍ਰਿਕਟਰ, ਅਨੁਸ਼ਕਾ ਸ਼ਰਮਾ ਨੇ ਦਿੱਤੀ ਵਧਾਈ

7/15/2020 2:09:59 PM

ਨਵੀਂ ਦਿੱਲੀ : ਦੱਖਣੀ ਅਫਰੀਕਾ ਦੇ ਧਾਕੜ ਬੱਲੇਬਾਜ਼ ਏਬੀ ਡੀਵਿਲੀਅਰਜ਼ ਇਸ ਸਾਲ ਦੇ ਅੰਤ ਤੱਕ ਤੀਸਰੇ ਬੱਚੇ ਦੇ ਪਿਤਾ ਬਣ ਜਾਣਗੇ। ਡੀਵਿਲੀਅਰਜ਼ ਦੀ ਪਤਨੀ ਡੇਨੀਅਲ ਡੀਵਿਲੀਅਰਜ਼ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣਾ ਬੇਬੀ ਬੰਪ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਦਾ ਵਿਆਹ 2012 'ਚ ਹੋਇਆ ਸੀ। ਇਸ ਤੋਂ ਬਾਅਦ 2015 'ਚ ਡੀਵਿਲੀਅਰਜ਼ ਅਬਰਾਹਿਮ ਦੇ ਪਿਤਾ ਬਣੇ। 2017 'ਚ ਇਸ ਦੇ ਘਰ ਜਾਨ ਦਾ ਜਨਮ ਹੋਇਆ ਤੇ ਹੁਣ 2020 'ਚ ਤੀਸਰਾ ਬੱਚਾ ਹੋਣ ਦੀ ਖ਼ਬਰ ਹੈ। 

ਇਹ ਵੀ ਪੜ੍ਹੋਂ : ਸੁਸ਼ਾਂਤ ਸਿੰਘ ਰਾਜਪੂਤ ਦੀ ਰਾਹ 'ਤੇ ਸੀ ਮਸਾਰੋ, ਹੋਇਆ ਦਰਦਨਾਕ ਅੰਤ

PunjabKesariਡੇਨੀਅਲ ਡੀਵਿਲੀਅਰਜ਼ ਦੀ ਉਕਤ ਤਸਵੀਰ 'ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਅਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਵੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਕਿ - ਵਧਾਈ ਡੇਨੀਅਲ ਤੇ ਏਬੀ। ਬਹੁਤ ਵਧੀਆ ਖ਼ਬਰ ਹੈ। ਉਥੇ, ਦੱਖਣ ਅਫ਼ਰੀਕਾ ਦੇ ਕ੍ਰਿਕਟਰ ਜੇਪੀ ਡੂਮਿਨੀ ਦੀ ਪਤਨੀ ਸੂ ਡੂਮਿਨੀ ਨੇ ਵੀ ਦੋਵਾਂ ਨੂੰ ਵਧਾਈ ਦਿੱਤੀ ਹੈ। 

ਇਹ ਵੀ ਪੜ੍ਹੋਂ :ਨਿਊਡ ਤਸਵੀਰਾਂ ਸਾਝੀਆਂ ਕਰ ਸੁਰਖੀਆਂ ਬਿਟੋਰਨ ਵਾਲੀ ਇਹ ਰੈਸਲਰ ਇਕ ਹੋਰ ਤਸਵੀਰ ਕਰਕੇ ਮੁੜ ਚਰਚਾ 'ਚ

PunjabKesariਏਬੀ ਡੀਵਿਲੀਅਰਜ਼ ਨੇ ਇੰਝ ਕੀਤਾ ਸੀ ਪਤਨੀ ਡੇਨੀਅਲ ਨੂੰ ਪ੍ਰਪੋਜ਼ 
ਤੁਹਾਨੂੰ ਦੱਸ ਦੇਈਏ ਕਿ ਡੀਵਿਲੀਅਰਜ਼ ਨੇ ਡੇਨੀਅਲ ਨੂੰ ਆਈ.ਪੀ.ਐੱਲ. ਦੇ ਦੌਰਾਨ ਪ੍ਰਪੋਜ਼ ਕੀਤਾ ਸੀ। ਡੀਵਿਲੀਅਰਜ਼ ਨੇ ਇਕ ਵਾਰ ਦੱਸਿਆ ਸੀ ਕਿ ਆਈ.ਪੀ.ਐੱਲ. ਸ਼ੁਰੂ ਹੋਣ ਦੇ ਦੋ ਮਹੀਨੇ ਪਹਿਲਾਂ, ਮੈਂ ਯੋਜਨਾ ਬਣਾ ਰਿਹਾ ਸੀ। ਮੈਂ ਅੰਗੂਠੀ ਲੈ ਲਈ ਸੀ ਅਤੇ ਉਥੇ (ਤਾਜ ਮਹਿਲ) ਪ੍ਰੋਪਜ਼ ਕਰਨ ਦਾ ਫ਼ੈਸਲਾ ਕੀਤਾ ਅਤੇ ਜਦੋਂ ਮੈਂ ਆਈ.ਪੀ. ਐੱਲ. 'ਚ ਪਹੁੰਚਿਆ ਤਾਂ ਮੈਂ ਸੁਰੱਖਿਆ ਕਾਮਿਆਂ ਨੂੰ ਸੱਦਿਆ ਜੋ ਅਸਲ 'ਚ ਪੂਰੀ ਚੀਜ਼ ਦੀ ਤਸਵੀਰ ਅਤੇ ਵੀਡੀਓ ਲੈ ਰਹੇ ਸੀ। ਡੀਵਿਲੀਅਰਜ਼ ਨੇ ਕਿਹਾ ਕਿ ਮੈਂ ਡੇਨੀਅਲ ਨੂੰ ਦੱਸਿਆ ਕਿ ਮੈਨੂੰ ਸੁਰੱਖਿਆ ਕਾਮਿਆਂ ਨਾਲ ਟ੍ਰੈਵਲ ਕਰਨਾ ਹੋਵੇਗਾ, ਇਸ ਲਈ ਉਹ ਸਾਡੇ ਨਾਲ ਆਏ ਅਤੇ ਇਸ ਤਰ੍ਹਾਂ ਇਹ ਇਕ ਸਰਪ੍ਰਾਈਜ਼ ਰਿਹਾ ਅਤੇ ਮੈਂ ਇਸ ਨੂੰ ਕੈਮਰੇ 'ਚ ਕੈਦ ਲਿਆ। ਉਸ ਨੇ ਦੱਸਿਆ ਕਿ ਇਹ ਮੇਰੀ ਜ਼ਿੰਦਗੀ ਦਾ ਬਹੁਤ ਖਾਸ ਪਲ ਸੀ। ਮੈਂ ਡੇਨੀਅਲ ਨੂੰ ਪੂਰੀ ਤਰ੍ਹਾਂ ਹੈਰਾਨ ਕਰ ਦਿੱਤਾ ਸੀ। ਉਸ ਨੂੰ ਇਸ ਬਾਰੇ 'ਚ ਕੁਝ ਵੀ ਪਤਾ ਨਹੀ ਸੀ।
 


Baljeet Kaur

Content Editor Baljeet Kaur