ਡਿਵਿਲੀਅਰਸ ਨੇ ਦਿੱਤਾ ਵੱਡਾ ਸੰਕੇਤ, T-20 WC ਤੋਂ ਪਹਿਲਾਂ ਕਰ ਸਕਦੇ ਹਨ ਵਾਪਸੀ
Monday, Apr 19, 2021 - 03:16 PM (IST)
ਸਪੋਰਟਸ ਡੈਸਕ— ਦੱਖਣੀ ਅਫ਼ਰੀਕਾ ਦੇ ਬੱਲੇਬਾਜ਼ ਏ. ਬੀ. ਡਿਵਿਲੀਅਰਸ ਨੇ ਐਤਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ) ਖ਼ਿਲਾਫ਼ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੈਚ ’ਚ ਸ਼ਾਨਦਾਰ ਪਾਰੀ ਖੇਡਦੇ ਹੋਏ 34 ਗੇਂਦਾਂ ’ਤੇ 76 ਦੌੜਾਂ ਬਣਾਈਆਂ ਸਨ। ਹੁਣ ਡਿਵਿਲੀਅਰਸ ਨੇ ਟੀ-20 ਵਰਲਡ ਕੱਪ ’ਚ ਖੇਡਣ ਦੀ ਆਪਣਾ ਇੱਛਾ ਪ੍ਰਗਟਾਈ ਹੈ ਤੇ ਟੀ-20 ਕ੍ਰਿਕਟ ’ਚ ਵਾਪਸੀ ਦਾ ਇਸ਼ਾਰਾ ਦਿੱਤਾ ਹੈ। ਡਿਵਿਲੀਅਰਸ ਨੇ 29 ਅਕਤੂਬਰ 2017 ਨੂੰ ਆਪਣਾ ਆਖ਼ਰੀ ਟੀ-20 ਮੈਚ ਖੇਡਿਆ ਸੀ ਤੇ 2018 ’ਚ ਸੰਨਿਆਸ ਲਿਆ ਸੀ।
ਇਹ ਵੀ ਪੜ੍ਹੋ : ਪੁਆਇੰਟ ਟੇਬਲ ’ਚ ਦੂਜੇ ਸਥਾਨ ’ਤੇ ਪਹੁੰਚੀ ਦਿੱਲੀ, ਟਾਪ ਸਕੋਰਰ ਦੀ ਸੂਚੀ ’ਚ ਵੀ ਹੋਇਆ ਬਦਲਾਅ
ਡਿਵਿਲੀਅਰਸ ਨੇ ਕਿਹਾ, ‘‘ਮੈਂ ਅਜੇ ਤਕ ਬਾਊਚੀ (ਮਾਰਕ ਬਾਊਚਰ) ਦੇ ਨਾਲ ਚਰਚਾ ਨਹੀਂ ਕੀਤੀ ਹੈ। ਡਿਵਿਲੀਅਰਸ ਨੇ ਕਿਹਾ, ਅਸੀਂ ਆਈ. ਪੀ. ਐੱਲ. ਦੇ ਦੌਰਾਨ ਕੁਝ ਗੱਲਬਾਤ ਕੀਤੀ ਤੇ ਹਾਂ ਅਸੀਂ ਇਸ ਬਾਰੇ ਗੱਲ ਕਰ ਰਹੇ ਸੀ ਤੇ ਮੈਂ ਕਿਹਾ, ‘ਬਿਲਕੁਲ’। ਆਈ. ਪੀ. ਐੱਲ. ਦੇ ਅੰਤ ’ਚ ਅਸੀਂ ਇਕ ਨਜ਼ਰ ਪਾਵਾਂਗੇ ਜੋ ਕਿ ਆਪਣੀ ਫ਼ਾਰਮ ਤੇ ਫ਼ਿੱਟਨੈਸ ਦੇ ਸਬੰਧ ’ਚ ਹੈ।
ਉਨ੍ਹਾਂ ਕਿਹਾ, ‘‘ ਟੀਮ ਦੇ ਨਾਲ ਸਥਿਤੀ ਤੇ ਆਪਣੇ ਸਾਥੀ ਦੋਸਤਾਂ ਨੂੰ ਦੇਖ ਰਹੇ ਹਾਂ ਜੋ ਪਿਛਲੇ ਲੰਬੇ ਸਮੇਂ ਤੋਂ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਜੇਕਰ ਮੇਰੇ ਲਈ ਕੋਈ ਜਗ੍ਹਾ ਨਹੀਂ ਹੈ ਤਾਂ ਇਹੋ ਹੋਵੇ। ਜੇਕਰ ਮੈਂ ਉੱਥੇ ਜਾ ਸਕਦਾ ਹਾਂ ਤਾਂ ਇਹ ਸ਼ਾਨਦਾਰ ਹੋਵੇਗਾ। ਜੇਕਰ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਜਗ੍ਹਾ ਮਿਲਦੀ ਹੈ। ਆਈ. ਪੀ. ਐੱਲ. ਦੇ ਅੰਤ ’ਚ ਬਾਉਚੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਤੇ ਅਸੀਂ ਫਿਰ ਉਸੇ ਮੁਤਾਬਕ ਯੋਜਨਾ ਬਣਾਵਾਂਗੇ।
ਇਹ ਵੀ ਪੜ੍ਹੋ : CSK ਤੇ RR ਵਿਚਾਲੇ ਮੁਕਾਬਲਾ ਅੱਜ, ਮੈਚ ਤੋਂ ਪਹਿਲਾਂ ਜਾਣੋ ਇਹ ਮਹੱਤਵਪੂਰਨ ਗੱਲਾਂ
ਦੂਜੇ ਪਾਸੇ ਡਿਵਿਲੀਅਰਸ ਦੀ ਵਾਪਸੀ ’ਤੇ ਬਾਉਚਰ ਨੇ ਕਿਹਾ ਸੀ ਕਿ ਗੱਲਬਾਤ ਹੁਣੇ ਵੀ ਖੁੱਲ੍ਹੀ ਹੈ। ਏ. ਬੀ. ਉਹ ਵਿਅਕਤੀ ਹੈ ਖ਼ੁਦ ਨੂੰ ਤੇ ਬਾਕੀ ਸਾਰਿਆਂ ਨੂੰ ਸਾਬਤ ਕਰਨ ਲਈ ਆਈ. ਪੀ. ਐੱਲ. ’ਚ ਬਹੁਤ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ ਤੇ ਉਹ ਅਜੇ ਵੀ ਵਿਸ਼ਵ ਕ੍ਰਿਕਟ ’ਚ ਇਕ ਪ੍ਰਮੁੱਖ ਵਿਅਕਤੀ ਹੈ ਤੇ ਉਹ ਹਾਵੀ ਹੋ ਸਕਦਾ ਹੈ। ਮੈਂ ਉਸ ਨੂੰ ਕਿਹਾ, ਤੁਸੀਂ ਆਪਣੀ ਗੱਲ ਕਰੋ ਤੇ ਮੈਂ ਤੁਹਾਨੂੰ ਆਈ. ਪੀ. ਐੱਲ. ਦੇ ਅੰਤ ’ਚ ਦੱਸਾਂਗਾ ਤੇ ਦੇਖਾਂਗਾ ਕਿ ਤੁਸੀਂ ਕਿਹੜੀ ਸਥਿਤੀ ’ਤੇ ਹੋ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।