RCB v MI : ਡਿਵਿਲੀਅਰਸ ਦੀ ਮੈਚ ਜੇਤੂ ਪਾਰੀ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਸਹਿਵਾਗ ਤੇ ਮਾਂਜਰੇਕਰ ਦੇ ਕੁਮੈਂਟ ਵਾਇਰਲ
Saturday, Apr 10, 2021 - 01:41 PM (IST)
ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ ਓਪਨਿੰਗ ਮੈਚ ’ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਮੁੰਬਈ ਇੰਡੀਅਨਜ਼ (ਐੱਮ. ਆਈ.) ਨੂੰ 2 ਵਿਕਟਾਂ ਨਾਲ ਹਰਾ ਦਿੱਤਾ। ਆਰ. ਸੀ. ਬੀ. ਨੇ ਆਖ਼ਰੀ ਗੇਂਦ ’ਤੇ ਇਹ ਮੁਕਾਬਲਾ ਜਿੱਤਿਆ। ਪੰਜ ਵਿਕਟਾਂ ਲੈਣ ਵਾਲੇ ਹਰਸ਼ਲ ਪਟੇਲ ਦੇ ਨਾਲ ਏ. ਬੀ. ਡਿਵਿਲੀਅਰਸ ਨੇ ਸਿਰਫ਼ 27 ਗੇਂਦਾਂ ’ਤੇ 48 ਦੌੜਾਂ ਬਣਾਈਆਂ। ਉਨ੍ਹਾਂ ਦਾ ਸਟ੍ਰਾਈਕ ਰੇਟ 177 ਤੋਂ ਜ਼ਿਆਦਾ ਦਾ ਰਿਹਾ। ਸਾਬਕਾ ਭਾਰਤੀ ਬੱਲੇਬਾਜ਼ ਵਰਿੰਦਰ ਸਹਿਵਾਗ ਤੇ ਸੰਜੇ ਮਾਂਜਰੇਕਰ ਵੀ ਡਿਵਿਲੀਅਰਸ ਦੀ ਬੱਲੇਬਾਜ਼ੀ ਦੇ ਮੁਰੀਦ ਹੋ ਗਏ। ਡਿਵਿਲੀਅਰਸ ਨੇ ਮੁਸ਼ਕਲ ਸਮੇਂ ’ਚ ਖੇਡੀ 48 ਦੌੜਾਂ ਦੀ ਪਾਰੀ ਨੇ ਇਨ੍ਹਾਂ ਦੋਹਾਂ ਦਾ ਦਿਲ ਜਿੱਤ ਲਿਆ।
ਇਹ ਵੀ ਪੜ੍ਹੋ : CSK ਤੇ DC ਵਿਚਾਲੇ ਮੁਕਾਬਲਾ ਅੱਜ, ਜਾਣੋ ਮੌਸਮ ਦੇ ਮਿਜਾਜ਼, ਪਿੱਚ ਦੀ ਸਥਿਤੀ ਤੇ ਸੰਭਾਵੀ ਪਲੇਇੰਗ ਇਲੈਵਨ ਬਾਰੇ
ਸਹਿਵਾਗ ਨੇ ਡਿਵਿਲੀਅਰਸ ਦੀ ਇਸ ਪਾਰੀ ਨੂੰ ਲੈ ਕੇ ਮਜ਼ੇਦਾਰ ਟਵੀਟ ਕੀਤਾ। ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਸਹਿਵਾਗ ਨੇ ਲਿਖਿਆ ਕਿ ਵਿਲ ਪਾਵਰ (ਇੱਛਾ ਸ਼ਕਤੀ) ਭਾਵ ਡਿਵਿਲੀਅਰਸ ਪਾਵਰ ਸਭ ਨੂੰ ਹਰਾਉਣ ਵਾਲੀ ਤਾਕਤ। ਕੋਈ ਹੈਰਾਨੀ ਨਹੀਂ ਕਿ ਆਈ. ਪੀ. ਐੱਲ. ਦਾ ਲੋਗੋ ਏ. ਬੀ. ਡਿਵਿਲੀਅਰਸ ਦੀ ਚੈਂਪੀਅਨ ਪਾਰੀ ਦੇਖਣ ਦੇ ਬਾਅਦ ਚੋਰੀ-ਚੁੱਪੀ ਨਾਲ ਡਿਜ਼ਾਈਨ ਕੀਤਾ ਗਿਆ ਹੈ। ਸਹਿਵਾਗ ਨੇ ਹਰਸ਼ਲ ਪਟੇਲ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਲਿਖਿਆ ਕਿ ਪਟੇਲ ਭਰਾ ਦੇ ਰਾਜ ’ਚ, ਆਰ. ਸੀ. ਬੀ. ਦੀ ਗੇਂਦਬਾਜ਼ੀ ਦੇਖ ਕੇ ਮਜ਼ਾ ਆ ਗਿਆ। ਸ਼ਾਨਦਾਰ ਸਪੈਲ 5/27। ਦੂਜੇ ਪਾਸੇ ਸੰਜੇ ਮਾਂਜਰੇਕਰ ਨੇ ਵੀ ਡਿਵਿਲੀਅਰਸ ਦੀ ਸ਼ਲਾਘਾ ’ਚ ਲਿਖਿਆ ਕਿ ‘ਜੀਨੀਅਸ ਤੋਂ ਬਿਹਤਰ’ ਲਈ ਵਿਸ਼ਲੇਸ਼ਣ ਕੀ ਹੈ? ਸੱਚ ’ਚ ਏ.ਬੀ. ਅਜਿਹੇ ਹੀ ਹਨ। ਉਨ੍ਹਾਂ ਦੀ ਬੱਲੇਬਾਜ਼ੀ ਕਮਾਲ ਹੈ।
ਇਹ ਵੀ ਪੜ੍ਹੋ : MI v RCB : ਫੀਲਡਿੰਗ ਦੌਰਾਨ ਜ਼ਖਮੀ ਹੋਏ ਕੋਹਲੀ, ਫਿਰ ਵੀ ਕੀਤੀ ਬੱਲੇਬਾਜ਼ੀ
ਡਿਵਿਲੀਅਰਸ ਨੇ 48 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ
ਬੈਂਗਲੁਰੂ ਦੀ ਟੀਮ ਨੇ 160 ਦੌੜਾਂ ਦੇ ਟੀਚੇ ਨੂੰ ਆਖ਼ਰੀ ਗੇਂਦ ’ਤੇ ਹਾਸਲ ਕੀਤਾ। ਇਕ ਸਮਾਂ ਅਜਿਹਾ ਸੀ ਕਿ ਜਦੋਂ ਬੈਂਗਲੁਰੂ ਬਹੁਤ ਹੀ ਸੌਖਿਆਂ ਮੈਚ ਜਿੱਤ ਰਹੀ ਸੀ ਪਰ ਵਿਰਾਟ ਕੋਹਲੀ, ਗਲੇਨ ਮੈਕਸਵੇਲ ਦੇ ਵਿਕਟ 2 ਓਵਰ ਦੇ ਅੰਦਰ ਡਿੱਗਣ ਦੇ ਬਾਅਦ ਮੈਚ ਫਸ ਗਿਆ ਤੇ ਮੁੰਬਈ ਇੰਡੀਅਨਜ਼ ਨੇ ਮੈਚ ’ਤੇ ਪਕੜ ਬਣਾ ਲਈ। ਮੁਸ਼ਕਲ ’ਚ ਇਕ ਵਾਰ ਫਿਰ ਡਿਵਿਲੀਅਰਸ ਦਾ ਬੱਲਾ ਗੱਜਿਆ ਤੇ ਉਨ੍ਹਾਂ ਨੇ ਸਿਰਫ਼ 27 ਗੇਂਦਾਂ ’ਚ 48 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਉਣ ’ਚ ਅਹਿਮ ਭੂਮਿਕਾ ਅਦਾ ਕੀਤੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।