ਕਬੱਡੀ ਦੇ ਉੱਭਰਦੇ ਜਾਫੀ ਬੀਰੀ ਢੈਪਈ ਦਾ ਹੋਇਆ ਭਿਆਨਕ ਐਕਸੀਡੈਂਟ

Saturday, Jun 17, 2023 - 04:04 PM (IST)

ਕਬੱਡੀ ਦੇ ਉੱਭਰਦੇ ਜਾਫੀ ਬੀਰੀ ਢੈਪਈ ਦਾ ਹੋਇਆ ਭਿਆਨਕ ਐਕਸੀਡੈਂਟ

ਸਪੋਰਟਸ ਡੈਸਕ- ਖੇਡ ਜਗਤ ਤੋਂ ਬਹੁਤ ਹੀ ਦੁਖਦਾਈ ਖ਼ਬਰ ਆ ਰਹੀ ਹੈ। ਕਬੱਡੀ ਖੇਡ ਦਾ ਉੱਭਰਦਾ ਜਾਫੀ ਬੀਰੀ ਢੈਪਈ ਦਾ ਪਿਛਲੀ ਦਿਨੀਂ ਬਹੁਤ ਭਿਆਨਕ ਐਕਸੀਡੈਂਟ ਹੋ ਗਿਆ ਸੀ। ਢੈਪਈ ਨੂੰ ਬਚਪਨ ਤੋਂ ਕਬੱਡੀ ਖੇਡ ਪ੍ਰਤੀ ਜਨੂੰਨ ਸੀ। ਉਸ ਨੇ ਬਚਪਨ ਤੋਂ ਹੀ ਕਬੱਡੀ ਖੇਡਣਾ ਸ਼ੁਰੂ ਕਰ ਦਿੱਤਾ ਸੀ।

ਇਹ ਵੀ ਪੜ੍ਹੋ : 12 ਸਾਲਾ ਨੰਨ੍ਹੇ ਗੇਂਦਬਾਜ਼ ਦੇ ਅੱਗੇ ਬੱਲੇਬਾਜ਼ਾਂ ਦੀ ਆਈ ਸ਼ਾਮਤ, 1 ਓਵਰ 'ਚ 6 ਵਿਕਟਾਂ ਲੈ ਕੇ ਮਚਾਇਆ ਤਹਿਲਕਾ

PunjabKesari

PunjabKesari

ਉਸ ਨੇ ਬਹੁਤ ਹੀ ਮਿਹਨਤ ਸਕਦਾ ਆਪਣਾ ਸਰੀਰ ਕਬੱਡੀ ਲਈ ਤਿਆਰ ਕੀਤਾ। ਉਸ ਨੇ ਕਬੱਡੀ ਜਗਤ 'ਚ ਕਈ ਸਫਲਤਾਵਾਂ ਹਾਸਲ ਕੀਤੀਆਂ ਜਿਸ ਦੀਆਂ ਗਵਾਹ ਉਸ ਦੀਆਂ ਜਿੱਤੀਆਂ ਟਰਾਫੀਆਂ ਹਨ। ਪੰਜਾਬ ਦੇ ਇਸ ਗੱਭਰੂ ਨੇ ਕੇਸ ਵੀ ਰੱਖੇ ਹੋਏ ਹਨ। ਇਹ ਉਭੜਦਾ ਖਿਡਾਰੀ ਆਈ. ਸੀ. ਯੂ. 'ਚ ਦਾਖਲ ਹੈ। ਅਸੀਂ ਵਾਹਿਗੁਰੂ ਤੋਂ ਅਰਦਾਸ ਕਰਦੇ  ਹਾਂ ਕਿ ਇਹ ਖਿਡਾਰੀ ਸਿਹਤਯਾਬ ਹੋ ਕੇ ਮੁੜ ਕਬੱਡੀ ਗਰਾਊਂਡ ਦਾ ਸ਼ਿੰਗਾਰ ਬਣੇ ਤੇ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹੇ।

PunjabKesari

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News