ਗਲੋਬਲ ਕਬੱਡੀ ਲੀਗ : ਹਰਿਆਣਾ ਦੀ ਮੈਪਲ ਲੀਫ ਕੈਨੇਡਾ ''ਤੇ ਸ਼ਾਨਦਾਰ ਜਿੱਤ
Monday, Oct 22, 2018 - 02:31 AM (IST)

ਜਲੰਧਰ— ਹਰਿਆਣਾ ਲਾਇਨਜ਼ ਨੇ ਗਲੋਬਲ ਕਬੱਡੀ ਲੀਗ 'ਚ ਐਤਵਾਰ ਨੂੰ ਮੈਪਲ ਲੀਫ ਕੈਨੇਡਾ ਨੂੰ 60-43 ਨਾਲ ਹਰਾ ਕੇ ਤੀਜੀ ਜਿੱਤ ਦਰਜ ਕੀਤੀ। ਲਾਇਨਜ਼ ਨੇ 5 ਮੈਚਾਂ ਨਾਲ ਆਪਣੇ ਖਾਤੇ 'ਚ ਕੁੱਲ 9 ਅੰਕ ਹਾਸਲ ਕੀਤੇ ਹਨ। ਮੈਪਲ ਲੀਫ ਦੀ ਇਹ ਦੂਜੀ ਹਾਰ ਹੈ। ਹਰਿਆਣਾ ਲਾਇਨਜ਼ ਤੇ ਮੈਪਲ ਲੀਫ ਕੈਨੇਡਾ ਦਰਮਿਆਨ ਕਾਫੀ ਸੰਘਰਸ਼ਪੂਰਨ ਰਿਹਾ। ਮੈਚ ਦੇ ਪਹਿਲੇ ਅੱਧ 'ਚ ਹਰਿਆਣਾ ਲਾਇਨਜ਼ ਤੇ ਮੈਪਲ ਲੀਫ ਕੈਨੇਡਾ ਦੀਆਂ ਟੀਮਾਂ 13-13 ਦੇ ਅੰਕ ਨਾਲ ਬਰਾਬਰ ਰਹੀਆਂ। ਇਸ ਤੋਂ ਬਾਅਦ ਹਰਿਆਣਾ ਨੇ 26-25 ਨਾਲ ਅੱਗੇ ਸੀ। ਤੀਜੇ ਕੁਆਰਟਰ ਦੇ ਆਖਰ ਸਕੋਰ ਹਰਿਆਣਾ ਦੇ ਹੱਕ 'ਚ 41-36 ਅੰਕ ਹੋ ਗਏ। ਚੌਥੇ ਕੁਆਰਟਰ ਹਰਿਆਣਾ ਦੇ ਜਾਫੀਆਂ ਬਿੱਲਾ ਤੇ ਰਿੰਕੂ ਨੇ ਸ਼ਾਨਦਾਰ ਜੱਫੇ ਲਗਾਏ ਤੇ ਆਪਣੀ ਟੀਮ ਨੂੰ 60-43 ਅੰਕਾਂ ਨਾਲ ਤੀਜੀ ਜਿੱਤ ਦਿਵਾਈ। ਹਰਿਆਣਾ ਵਲੋਂ ਰੇਡਰ ਕਪਤਾਨ ਵਿਨੈ ਖੱਤਰੀ ਨੇ 17 ਤੇ ਰਵੀ ਨੇ 15 ਅੰਕ ਹਾਸਲ ਕੀਤੇ।