111 ਸਾਲ ਪਹਿਲਾਂ ਅੱਜ ਦੇ ਦਿਨ ਹੀ ਕ੍ਰਿਕਟ ਇਤਿਹਾਸ 'ਚ ਬਣਿਆ ਸੀ ਇਕ ਖਾਸ ਰਿਕਾਰਡ

05/22/2018 8:52:15 PM

ਨਵੀਂ ਦਿੱਲੀ— ਕ੍ਰਿਕਟ ਦੇ ਮੌਜੂਦਾ ਜਮਾਨੇ 'ਚ ਅਲਬਰਟ ਟ੍ਰਾਟ ਦਾ ਨਾਂ ਭਾਵੇ ਹੀ ਅਨਜਾਣ ਜਿਹਾ ਲੱਗਦਾ ਹੋਵੇ, ਪਰ ਇਸ ਕ੍ਰਿਕਟਕ ਦੇ ਨਾਂ ਵੱਡੇ ਹੈਰਾਨ ਕਰਨ ਵਾਲੇ ਰਿਕਾਰਡ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਆਸਟਰੇਲੀਆ 'ਚ ਜਨਮੇ ਇਸ ਆਲਰਾਊਂਡਰ ਨੇ ਅੱਜ ਦੇ ਦਿਨ (22 ਮਈ 1907) 'ਚ ਇਸ ਤਰ੍ਹਾਂ ਦਾ ਰਿਕਾਰਡ ਬਣਾਇਆ ਜੋ ਕ੍ਰਿਕਟ ਦੇ ਇਤਿਹਾਸ 'ਚ ਹੁਣ ਤੱਕ ਸਿਰਫ ਦੋ ਵਾਰ ਹੀ ਹੋਇਆ ਹੈ।
ਇਕ ਹੀ ਪਾਰੀ 'ਚ ਦੋ ਹੈਟ੍ਰਿਕ ਲੈਣ ਦਾ ਕਾਰਨਾਮਾ
ਦਰਅਸਲ ਟ੍ਰਾਟ ਇਸ ਤਰ੍ਹਾਂ ਦੇ ਪਹਿਲੇ ਗੇਂਦਬਾਜ਼ ਬਣੇ, ਜਿਸ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਦੀ ਇਕ ਪਾਰੀ 'ਚ ਦੋ ਹੈਟ੍ਰਿਕ ਲੈਣ ਦਾ ਰਿਕਾਰਡ ਬਣਾਇਆ। ਇਨ੍ਹਾਂ ਹੀ ਨਹੀਂ ਉਸ ਨੇ ਉਸ ਪਾਰੀ ਦੌਰਾਨ ਪਹਿਲੀ ਹੈਟ੍ਰਿਕ ਪੂਰੀ ਕਰਨ ਤੋਂ ਬਾਅਦ ਅਗਲੀ ਗੇਂਦ 'ਤੇ ਵੀ ਵਿਕਟ ਹਾਸਲ ਕੀਤੀ। ਯਾਨੀ 4 ਗੇਂਦਾਂ 'ਚ 4 ਵਿਕਟਾਂ ਲੈਣ ਦਾ ਇਹ ਪਹਿਲਾਂ ਉਦਾਹਰਣ ਸਾਹਮਣੇ ਆਈ।
ਇਸ ਤਰ੍ਹਾਂ ਪੂਰੀ ਕੀਤੀ ਇਕ ਪਾਰੀ 'ਚ 'ਡਬਲ ਹੈਟ੍ਰਿਕ'
1892-1910 ਦੌਰਾਨ ਟ੍ਰਾਟ ਨੇ 375 ਪਹਿਲੀ ਸ਼੍ਰੇਣੀ ਮੈਚ ਖੇਡੇ। ਵਿਕਟੋਰੀਆ ਅਤੇ ਮਿਡਿਲਸੇਕਸ ਉਸ ਦੀਆਂ ਟੀਮਾਂ ਰਹੀਆਂ। ਉਸ ਨੇ 21.09 ਦੀ ਔਸਤ ਨਾਲ 1674 ਵਿਕਟਾਂ ਹਾਲਲ ਕੀਤੀਆਂ। ਮਿਡਿਲਸੇਕਸ ਨੇ 1907 'ਚ ਟ੍ਰਾਟ ਦਾ ਬੇਨੀਫਿਟ ਮੈਚ ਕਰਵਾਇਆ। ਸਮਰਸੇਟ ਖਿਲਾਫ ਲਾਡ੍ਰਸ 'ਚ ਖੇਡੇ ਗਏ ਮੈਚ 'ਚ ਟ੍ਰਾਟ ਦਾ ਸ਼ਾਨਦਾਰ ਪ੍ਰਦਰਸ਼ਨ ਅੱਜ ਵੀ ਹੈਰਾਨ ਕਰਦਾ ਹੈ। ਟ੍ਰਾਟ ਪਹਿਲੀ ਸ਼੍ਰੇਣੀ ਦੀ ਇਕ ਹੀ ਪਾਰੀ 'ਚ ਦੋ ਹੈਟ੍ਰਿਕ ਲੈਣ ਵਾਲਾ ਪਹਿਲਾਂ ਗੇਂਦਬਾਜ਼ ਬਣ ਗਿਆ ਸੀ।

PunjabKesari


Related News