ਭਾਰਤੀ ਕ੍ਰਿਕਟ ਇਤਿਹਾਸ 'ਚ ਪਹਿਲੀ ਵਾਰ ਰੋਹਿਤ ਸ਼ਰਮਾ ਦੇ ਨਾਂ ਜੁੜਿਆ ਸ਼ਰਮਨਾਕ ਰਿਕਾਰਡ

Friday, Jan 03, 2025 - 12:53 PM (IST)

ਭਾਰਤੀ ਕ੍ਰਿਕਟ ਇਤਿਹਾਸ 'ਚ ਪਹਿਲੀ ਵਾਰ ਰੋਹਿਤ ਸ਼ਰਮਾ ਦੇ ਨਾਂ ਜੁੜਿਆ ਸ਼ਰਮਨਾਕ ਰਿਕਾਰਡ

ਆਸਟ੍ਰੇਲੀਆ : ਭਾਰਤੀ ਕ੍ਰਿਕਟ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਕਪਤਾਨ ਨੇ ਸੀਰੀਜ਼ ਦੇ ਮੱਧ 'ਚ ਖੁਦ ਨੂੰ ਪਲੇਇੰਗ-11 ਤੋਂ ਬਾਹਰ ਕੀਤਾ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸਿਡਨੀ ਕ੍ਰਿਕਟ ਗਰਾਊਂਡ 'ਤੇ ਖੇਡੇ ਜਾ ਰਹੇ ਬਾਰਡਰ-ਗਾਵਸਕਰ ਟਰਾਫੀ ਦੇ 5ਵੇਂ ਟੈਸਟ 'ਚ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਪਲੇਇੰਗ-11 ਦਾ ਹਿੱਸਾ ਨਹੀਂ ਹਨ, ਜੋ ਕਿ ਅੰਤਰਰਾਸ਼ਟਰੀ ਕ੍ਰਿਕਟ 'ਚ ਵੀ ਬਹੁਤ ਘੱਟ ਹੁੰਦਾ ਹੈ।

ਪਲੇਇੰਗ-11 ਤੋਂ ਬਾਹਰ ਹੋਣ ਵਾਲੇ ਪਹਿਲੇ ਕਪਤਾਨ
ਰੋਹਿਤ ਸ਼ਰਮਾ ਸੀਰੀਜ਼ ਦੇ ਮੱਧ 'ਚ ਖੁਦ ਨੂੰ ਬਾਹਰ ਕਰਨ ਵਾਲੇ ਪਹਿਲੇ ਭਾਰਤੀ ਕਪਤਾਨ ਬਣ ਗਏ ਹਨ। ਸਿਡਨੀ ਟੈਸਟ 'ਚ ਉਨ੍ਹਾਂ ਦੀ ਗੈਰ-ਮੌਜੂਦਗੀ 'ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਟੀਮ ਇੰਡੀਆ ਦੀ ਕਪਤਾਨੀ ਕਰ ਰਹੇ ਹਨ। ਅੰਤਰਰਾਸ਼ਟਰੀ ਕ੍ਰਿਕਟ ਦੇ ਇਤਿਹਾਸ 'ਚ ਅਜਿਹਾ ਸਿਰਫ਼ 4 ਵਾਰ ਹੋਇਆ ਹੈ ਕਿ ਇੱਕ ਕਪਤਾਨ ਨੇ ਇੱਕ ਸੀਰੀਜ਼ ਦੇ ਮੱਧ 'ਚ ਆਪਣੇ ਆਪ ਨੂੰ ਪਲੇਇੰਗ-11 ਤੋਂ ਬਾਹਰ ਰੱਖਿਆ ਹੈ।

ਇਹ ਖ਼ਬਰ ਵੀ ਪੜ੍ਹੋ - ਗਾਇਕ ਬੱਬੂ ਮਾਨ ਨੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਦਿੱਤੀ ਵੱਡੀ ਅਪਡੇਟ

ਅੰਤਰਰਾਸ਼ਟਰੀ ਕ੍ਰਿਕਟ 'ਚ ਅਜਿਹੀਆਂ ਉਦਾਹਰਣਾਂ ਜਦੋਂ ਕਪਤਾਨ ਨੇ ਸੀਰੀਜ਼ ਦੇ ਮੱਧ 'ਚ ਖੁਦ ਨੂੰ ਬਾਹਰ ਕੀਤਾ : -

ਮਾਈਕ ਡੇਨਿਸ (ਇੰਗਲੈਂਡ) 
ਮਾਈਕ ਡੇਨਿਸ ਨੇ ਐਸ਼ੇਜ਼ 1974 ਦੇ ਚੌਥੇ ਟੈਸਟ ਲਈ ਆਪਣੇ ਆਪ ਨੂੰ ਆਰਾਮ ਦਿੱਤਾ। ਉਨ੍ਹਾਂ ਦੀ ਥਾਂ 'ਤੇ ਜੌਨ ਐਡਰਿਚ ਨੇ ਸੀਰੀਜ਼ 'ਚ ਟੀਮ ਦੀ ਕਪਤਾਨੀ ਕੀਤੀ ਸੀ।

ਮਿਸਬਾਹ-ਉਲ-ਹੱਕ (ਪਾਕਿਸਤਾਨ) 
2014 'ਚ ਤਤਕਾਲੀ ਪਾਕਿਸਤਾਨੀ ਕਪਤਾਨ ਨੇ ਆਸਟ੍ਰੇਲੀਆ ਵਿਰੁੱਧ ਲੜੀ ਦੇ ਤੀਜੇ ਵਨਡੇ ਲਈ ਖੁਦ ਨੂੰ ਬਾਹਰ ਕਰ ਦਿੱਤਾ ਸੀ। ਉਨ੍ਹਾਂ ਦੀ ਜਗ੍ਹਾ ਸ਼ਾਹਿਦ ਅਫਰੀਦੀ ਨੇ ਟੀਮ ਦੀ ਕਪਤਾਨੀ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ - ਐਮੀ ਵਿਰਕ ਦਿੱਲੀ 'ਚ ਧੂੰਮਾਂ ਪਾਉਣ ਲਈ ਤਿਆਰ, ਕਰ 'ਤਾ ਇਹ ਐਲਾਨ

ਦਿਨੇਸ਼ ਚਾਂਦੀਮਲ (ਸ਼੍ਰੀਲੰਕਾ) 
2014 ਟੀ-20 ਵਿਸ਼ਵ ਕੱਪ 'ਚ ਦਿਨੇਸ਼ ਚਾਂਦੀਮਲ ਨੇ ਸੈਮੀਫਾਈਨਲ ਅਤੇ ਫਾਈਨਲ ਸਮੇਤ ਟੂਰਨਾਮੈਂਟ ਦੇ ਆਖਰੀ 3 ਮੈਚਾਂ ਲਈ ਆਪਣੇ ਆਪ ਨੂੰ ਆਰਾਮ ਦਿੱਤਾ। ਇਨ੍ਹਾਂ ਤਿੰਨਾਂ ਮੈਚਾਂ ਦੌਰਾਨ ਸ਼੍ਰੀਲੰਕਾ ਦੇ ਮਹਾਨ ਖਿਡਾਰੀ ਲਸਿਥ ਮਲਿੰਗਾ ਨੇ ਕਪਤਾਨੀ ਕੀਤੀ ਸੀ।

ਰੋਹਿਤ ਸ਼ਰਮਾ
ਭਾਰਤੀ ਕਪਤਾਨ ਰੋਹਿਤ ਸ਼ਰਮਾ ਕ੍ਰਿਕਟ ਦੇ ਇਤਿਹਾਸ 'ਚ ਚੌਥੇ ਕਪਤਾਨ ਬਣ ਗਏ ਹਨ, ਜਿਨ੍ਹਾਂ ਨੇ ਸੀਰੀਜ਼ ਦੇ ਵਿਚਕਾਰ ਖੁਦ ਨੂੰ ਬਾਹਰ ਕੀਤਾ ਹੈ। ਬਾਰਡਰ-ਗਾਵਸਕਰ ਸੀਰੀਜ਼ 2024-25 ਦੇ 5ਵੇਂ ਟੈਸਟ 'ਚ ਉਨ੍ਹਾਂ ਦੀ ਜਗ੍ਹਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਟੀਮ ਇੰਡੀਆ ਦੀ ਕਪਤਾਨੀ ਸੰਭਾਲ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਕਾਰਨ ਪੰਜਾਬ ਸਰਕਾਰ ਹੋਵੇਗੀ ਮਾਲਾ-ਮਾਲ, ਜਾਣੋ ਕਿਵੇ

ਖਰਾਬ ਫਾਰਮ ਨਾਲ ਜੂਝ ਰਹੇ ਰੋਹਿਤ ਸ਼ਰਮਾ
ਭਾਰਤ ਦੇ ਨਿਯਮਤ ਟੈਸਟ ਕਪਤਾਨ ਰੋਹਿਤ ਸ਼ਰਮਾ ਬਾਰਡਰ-ਗਾਵਸਕਰ ਟਰਾਫੀ 'ਚ ਖ਼ਰਾਬ ਫਾਰਮ ਨਾਲ ਜੂਝ ਰਹੇ ਹਨ ਅਤੇ ਉਹ ਆਪਣੀਆਂ 5 ਪਾਰੀਆਂ 'ਚੋਂ ਕਿਸੇ ਵੀ ਪਾਰੀ 'ਚ 10 ਤੋਂ ਵੱਧ ਦੌੜਾਂ ਨਹੀਂ ਬਣਾ ਸਕੇ ਸਨ। ਸਿਡਨੀ ਟੈਸਟ ਤੋਂ ਪਹਿਲਾਂ ਵੀਰਵਾਰ ਨੂੰ ਟੀਮ ਦੇ ਅਭਿਆਸ ਸੈਸ਼ਨ ਦੌਰਾਨ ਰੋਹਿਤ ਸਲਿਪ ਕੋਰਡਨ 'ਚ ਮੌਜੂਦ ਨਹੀਂ ਸਨ, ਜਿੱਥੇ ਖਿਡਾਰੀ ਕੈਚਿੰਗ ਦਾ ਅਭਿਆਸ ਕਰ ਰਹੇ ਸਨ। ਇਸ ਤੋਂ ਇਲਾਵਾ, ਵਿਰਾਟ ਕੋਹਲੀ, ਯਸ਼ਸਵੀ ਜੈਸਵਾਲ, ਨਿਤੀਸ਼ ਕੁਮਾਰ ਰੈੱਡੀ ਅਤੇ ਕੇ. ਐੱਲ. ਰਾਹੁਲ ਅਭਿਆਸ ਸੈਸ਼ਨ 'ਚ ਹਿੱਸਾ ਲੈਂਦੇ ਹੋਏ ਦਿਖਾਈ ਦਿੱਤੇ, ਰੋਹਿਤ ਨੂੰ ਡਰੈਸਿੰਗ ਰੂਮ 'ਚ ਵੱਖ-ਵੱਖ ਬੈਠੇ ਦੇਖਿਆ ਗਿਆ।

ਟੈਸਟ ਤੋਂ ਸੰਨਿਆਸ ਦੀਆਂ ਕਿਆਸਅਰਾਈਆਂ
ਰੋਹਿਤ ਦੇ ਸੰਨਿਆਸ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿਉਂਕਿ ਉਹ ਸੀਰੀਜ਼ 'ਚ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੇ ਸਨ। ਸੀਰੀਜ਼ 'ਚ ਪਹਿਲਾਂ ਨੰਬਰ 6 'ਤੇ ਬੱਲੇਬਾਜ਼ੀ ਕਰਨ ਤੋਂ ਬਾਅਦ ਰੋਹਿਤ ਨੇ ਆਖਰੀ ਮੈਚ 'ਚ ਪਾਰੀ ਦੀ ਸ਼ੁਰੂਆਤ ਕੀਤੀ। ਕੇ. ਐੱਲ. ਰਾਹੁਲ ਨੂੰ ਵਨ ਡਾਊਨ ਬੱਲੇਬਾਜ਼ੀ ਕਰਨ ਲਈ ਮਜ਼ਬੂਰ ਕੀਤਾ ਗਿਆ ਅਤੇ ਸ਼ੁਭਮਨ ਗਿੱਲ ਨੂੰ ਬੈਂਚ 'ਤੇ ਬਿਠਾਇਆ ਗਿਆ। ਇਸ ਤੋਂ ਇਲਾਵਾ ਰੋਹਿਤ ਨੂੰ ਬਾਹਰ ਕੀਤੇ ਜਾਣ ਦੀਆਂ ਅਫਵਾਹਾਂ ਨੇ ਉਸ ਸਮੇਂ ਜ਼ੋਰ ਫੜ ਲਿਆ ਜਦੋਂ ਮੁੱਖ ਕੋਚ ਗੌਤਮ ਗੰਭੀਰ ਨੇ ਰੋਹਿਤ ਦੀ ਮੌਜੂਦਗੀ ਨੂੰ ਲੈ ਕੇ ਗੋਲ-ਮੋਲ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਖੇਡਣ ਦੀਆਂ ਸਥਿਤੀਆਂ 'ਤੇ ਨਿਰਭਰ ਕਰੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

sunita

Content Editor

Related News