IND vs SA: ਅਰਸ਼ਦੀਪ ਨੇ ਧਰਮਸ਼ਾਲਾ ''ਚ ਰਚਿਆ ਇਤਿਹਾਸ, ਤੋੜਿਆ ਭੁਵਨੇਸ਼ਵਰ ਕੁਮਾਰ ਦਾ ਮਹਾਰਿਕਾਰਡ

Monday, Dec 15, 2025 - 11:06 AM (IST)

IND vs SA: ਅਰਸ਼ਦੀਪ ਨੇ ਧਰਮਸ਼ਾਲਾ ''ਚ ਰਚਿਆ ਇਤਿਹਾਸ, ਤੋੜਿਆ ਭੁਵਨੇਸ਼ਵਰ ਕੁਮਾਰ ਦਾ ਮਹਾਰਿਕਾਰਡ

ਸਪੋਰਟਸ ਡੈਸਕ- ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਦੱਖਣੀ ਅਫਰੀਕਾ ਦੇ ਖ਼ਿਲਾਫ਼ ਧਰਮਸ਼ਾਲਾ ਵਿੱਚ ਖੇਡੇ ਗਏ ਤੀਜੇ T20 ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸ ਰਚ ਦਿੱਤਾ ਹੈ। ਪਿਛਲੇ ਦੂਜੇ T20 ਮੈਚ ਵਿੱਚ ਮਹਿੰਗੇ ਸਾਬਤ ਹੋਣ ਕਾਰਨ ਅਰਸ਼ਦੀਪ ਦੀ ਕਾਫ਼ੀ ਆਲੋਚਨਾ ਹੋਈ ਸੀ, ਪਰ ਉਨ੍ਹਾਂ ਨੇ ਇਸ ਮੈਚ ਦੇ ਪਹਿਲੇ ਓਵਰ ਵਿੱਚ ਹੀ ਵਿਕਟ ਹਾਸਲ ਕਰਕੇ ਜ਼ਬਰਦਸਤ ਵਾਪਸੀ ਕੀਤੀ।

ਪਾਵਰਪਲੇਅ ਵਿੱਚ ਸਭ ਤੋਂ ਵੱਧ ਵਿਕਟਾਂ ਦਾ ਰਿਕਾਰਡ
ਦੱਖਣੀ ਅਫਰੀਕਾ ਦੇ ਖ਼ਿਲਾਫ਼ ਧਰਮਸ਼ਾਲਾ T20 ਮੈਚ ਵਿੱਚ ਪਹਿਲਾ ਵਿਕਟ ਲੈਂਦੇ ਹੀ ਅਰਸ਼ਦੀਪ ਸਿੰਘ T20I ਪਾਵਰਪਲੇਅ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਅਰਸ਼ਦੀਪ ਸਿੰਘ ਨੇ ਹੁਣ ਪਾਵਰਪਲੇਅ ਵਿੱਚ 48 ਵਿਕਟਾਂ ਆਪਣੇ ਨਾਂ ਕਰ ਲਈਆਂ ਹਨ, ਜਦੋਂ ਕਿ ਉਨ੍ਹਾਂ ਦਾ ਇਕਾਨਮੀ ਰੇਟ 7.59 ਰਿਹਾ ਹੈ। ਇਸ ਤੋਂ ਪਹਿਲਾਂ, ਇਹ ਮਹਾਰਿਕਾਰਡ ਤਜਰਬੇਕਾਰ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੇ ਨਾਂ ਸੀ, ਜਿਨ੍ਹਾਂ ਨੇ 5.73 ਦੇ ਇਕਾਨਮੀ ਰੇਟ ਨਾਲ 47 ਵਿਕਟਾਂ ਹਾਸਲ ਕੀਤੀਆਂ ਸਨ। ਇਸ ਸੂਚੀ ਵਿੱਚ ਤੀਜੇ ਨੰਬਰ 'ਤੇ ਦਿੱਗਜ ਜਸਪ੍ਰੀਤ ਬੁਮਰਾਹ ਮੌਜੂਦ ਹਨ, ਜਿਨ੍ਹਾਂ ਨੇ 6.25 ਦੇ ਇਕਾਨਮੀ ਰੇਟ ਨਾਲ 33 ਵਿਕਟਾਂ ਲਈਆਂ ਹਨ। ਇਸ ਮੁਕਾਬਲੇ ਵਿੱਚ ਅਰਸ਼ਦੀਪ ਸਿੰਘ ਨੇ 4 ਓਵਰਾਂ ਵਿੱਚ ਸਿਰਫ਼ 13 ਦੌੜਾਂ ਦੇ ਕੇ 2 ਅਹਿਮ ਵਿਕਟਾਂ ਲਈਆਂ, ਅਤੇ ਉਨ੍ਹਾਂ ਦਾ ਇਕਾਨਮੀ ਰੇਟ 3.3 ਰਿਹਾ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਪਲੇਅਰ ਆਫ਼ ਦਾ ਮੈਚ ਵੀ ਚੁਣਿਆ ਗਿਆ।

ਅਰਸ਼ਦੀਪ ਸਿੰਘ ਦਾ ਕ੍ਰਿਕਟ ਕਰੀਅਰ
T20I ਫਾਰਮੈਟ ਵਿੱਚ ਅਰਸ਼ਦੀਪ ਸਿੰਘ ਦਾ ਕਰੀਅਰ ਹੁਣ ਤੱਕ ਬਹੁਤ ਪ੍ਰਭਾਵਸ਼ਾਲੀ ਰਿਹਾ ਹੈ। ਉਨ੍ਹਾਂ ਨੇ ਹੁਣ ਤੱਕ 71 T20I ਮੈਚਾਂ ਵਿੱਚ 109 ਵਿਕਟਾਂ ਹਾਸਲ ਕੀਤੀਆਂ ਹਨ। ਇਸ ਦੌਰਾਨ ਉਨ੍ਹਾਂ ਦਾ ਔਸਤ 20 ਤੋਂ ਘੱਟ ਅਤੇ ਇਕਾਨਮੀ ਰੇਟ 8.50 ਤੋਂ ਘੱਟ ਰਹੀ ਹੈ। ਅਰਸ਼ਦੀਪ ਇਸ ਸਮੇਂ ਟੀਮ ਦੇ ਸਭ ਤੋਂ ਸਫਲ ਗੇਂਦਬਾਜ਼ਾਂ ਵਿੱਚੋਂ ਹਨ, ਅਤੇ ਉਹ T20 ਵਰਲਡ ਕੱਪ 2026 ਤੋਂ ਪਹਿਲਾਂ ਆਪਣੀ ਜਗ੍ਹਾ ਪਲੇਇੰਗ 11 ਵਿੱਚ ਪੱਕੀ ਕਰ ਚੁੱਕੇ ਹਨ।


author

Tarsem Singh

Content Editor

Related News