ਇੱਕੋ Over 'ਚ 5 ਵਿਕਟਾਂ! 28 ਸਾਲਾ ਗੇਂਦਬਾਜ਼ ਨੇ T-20i 'ਚ ਸਿਰਜਿਆ ਇਤਿਹਾਸ
Tuesday, Dec 23, 2025 - 04:37 PM (IST)
ਸਪੋਰਟਸ ਡੈਸਕ- ਟੀ-20 ਇੰਟਰਨੈਸ਼ਨਲ (T20I) ਕ੍ਰਿਕਟ ਵਿੱਚ ਇੱਕ ਅਜਿਹਾ ਕਾਰਨਾਮਾ ਹੋਇਆ ਹੈ ਜੋ ਅੱਜ ਤੱਕ ਕਦੇ ਨਹੀਂ ਦੇਖਿਆ ਗਿਆ। ਇੰਡੋਨੇਸ਼ੀਆ ਅਤੇ ਕੰਬੋਡੀਆ ਵਿਚਾਲੇ ਖੇਡੇ ਗਏ ਮੈਚ ਵਿੱਚ 28 ਸਾਲਾ ਗੇਂਦਬਾਜ਼ ਗੇਡੇ ਪ੍ਰਿਯਾਂਦਨਾ ਨੇ ਇੱਕੋ ਓਵਰ ਵਿੱਚ 5 ਵਿਕਟਾਂ ਹਾਸਲ ਕਰਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ।

ਪ੍ਰਿਯਾਂਦਨਾ ਨੇ ਓਵਰ ਦੀਆਂ ਪਹਿਲੀਆਂ ਤਿੰਨ ਗੇਂਦਾਂ 'ਤੇ ਵਿਕਟਾਂ ਲੈ ਕੇ ਹੈਟ੍ਰਿਕ ਪੂਰੀ ਕੀਤੀ ਅਤੇ ਫਿਰ ਉਸੇ ਓਵਰ ਦੀ ਪੰਜਵੀਂ ਅਤੇ ਛੇਵੀਂ ਗੇਂਦ 'ਤੇ ਵੀ ਵਿਕਟਾਂ ਝਟਕਾਈਆਂ। ਮਰਦ ਅਤੇ ਮਹਿਲਾ ਦੋਵਾਂ ਸ਼੍ਰੇਣੀਆਂ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਗੇਂਦਬਾਜ਼ ਨੇ ਅੰਤਰਰਾਸ਼ਟਰੀ ਟੀ-20 ਦੇ ਇੱਕ ਓਵਰ ਵਿੱਚ 5 ਵਿਕਟਾਂ ਲਈਆਂ ਹੋਣ। ਇਸ ਤੋਂ ਪਹਿਲਾਂ ਘਰੇਲੂ ਕ੍ਰਿਕਟ ਵਿੱਚ ਭਾਰਤ ਦੇ ਅਭਿਮਨਿਊ ਮਿਥੁਨ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਅਜਿਹਾ ਕਾਰਨਾਮਾ ਕੀਤਾ ਸੀ।
