ਕ੍ਰਿਕਟ ਜਗਤ ''ਚ ਵੱਡਾ ਹਾਦਸਾ, ਮੈਦਾਨ ''ਚ ਹੋਈ ਇਸ ਖਿਡਾਰੀ ਦੀ ਮੌਤ

12/17/2017 7:01:12 PM

ਕਸਾਰਾਗੌਡ— ਖੇਡ ਦੇ ਮੈਦਾਨ 'ਚ ਅਕਸਰ ਹੀ ਕੁਝ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਇਕ ਅਜਿਹੀ ਹੀ ਘਟਨਾ ਵਾਪਰੀ ਹੈ ਕਸਾਰਾਗੌਡ ਦੇ ਮੈਦਾਨ 'ਚ ਜਿੱਥੇ ਇਕ ਖਿਡਾਰੀ ਦੀ ਗੇਂਦਬਾਜ਼ੀ ਕਰਦੇ ਹੋਏ ਉਸ ਨੂੰ ਦਿਲ ਦਾ ਦੌਰਾ ਪੈ ਜਾਣ ਕਾਰਨ ਉਸ ਦੀ ਮੌਤ ਹੋ ਗਈ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਰਿਪੋਰਟ ਦੇ ਮੁਤਾਬਕ ਕਸਾਰਾਗੌਡ 'ਚ ਇਕ ਸਥਾਨਿਕ ਕ੍ਰਿਕਟ ਮੈਚ 'ਚ 20 ਸਾਲਾਂ ਪਦਮਨਾਥ ਨਾਂ ਦੇ ਖਿਡਾਰੀ ਦੀ ਮੈਦਾਨ 'ਚ ਹੀ ਗੇਂਦਬਾਜ਼ੀ ਕਰਦਿਆ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਜ਼ਮੀਨ 'ਤੇ ਡਿੱਗ ਗਿਆ ਦੱਸਿਆ ਜਾ ਰਿਹਾ ਹੈ ਕਿ ਮੌਕੇ 'ਤੇ ਹੀ ਪਦਮਨਾਥ ਦੀ ਮੌਤ ਹੋ ਗਈ ਅਤੇ ਮੰਜਾਸ਼ਵਾਰਾ ਪੁਲਸ ਸਟੇਸ਼ਨ 'ਚ ਮਾਮਲਾ ਦਰਜ਼ ਵੀ ਕਰ ਲਿਆ ਗਿਆ ਹੈ। ਇਕ ਘਟਨਾ ਦੀ ਵੀਡੀਓ ਮੋਬਾਇਲ 'ਚ ਹੀ ਰਿਕਾਰਡ ਕੀਤੀ ਗਈ ਜਿਸ 'ਚ ਉਸ ਦੇ ਡਿੱਗਣ ਦੀ ਪੂਰੀ ਘਟਨਾ ਰਿਕਾਰਡ ਹੋ ਗਈ। ਇਹ ਹੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਰ ਰਹੀ ਹੈ।
ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਪਦਮਨਾਖ ਗੇਂਦ ਸੁੱਟਣ ਦੀ ਤਿਆਰੀ ਕਰ ਰਿਹਾ ਸੀ ਅਤੇ ਅੰਪਾਇਰ ਦੇ ਕੋਲ ਹੇਠਾ ਬੈਠਦੇ ਹੋਏ ਨਜ਼ਰ ਆਇਆ। ਪਦਮਨਾਥ ਦੇ ਜ਼ਮੀਨ 'ਤੇ ਡਿੱਗਦੇ ਹੀ ਪਹਿਲਾਂ ਅੰਪਾਇਰ ਨੇ ਉਸ ਦੇ ਨੂੰ ਦੇਖਦੇ ਲਈ ਝੁਕੇ। ਇਸ ਤੋਂ ਬਾਅਦ ਵੀਡੀਓ 'ਚ ਸਾਰੇ ਖਿਡਾਰੀ ਪਦਮਨਾਥ ਵੱਲ ਦੌੜਦੇ ਹੋਏ ਨਜ਼ਰ ਆਏ।
ਜ਼ਿਕਰਯੋਗ ਹੈ ਕਿ ਇਹ ਪਹਿਲਾਂ ਮੌਕਾ ਨਹੀਂ ਹੈ ਕਿ ਮੈਦਾਨ 'ਤੇ ਕਿਸੇ ਖਿਡਾਰੀ ਦੀ ਮੌਚ ਹੋ ਗਈ ਹੋਵੇ। 2015 'ਚ ਵੀ ਬੰਗਾਲ ਦੇ ਕ੍ਰਿਕਟਰ ਅੰਕੀ ਕੇਸਰੀ ਦੀ ਮੈਚ ਦੌਰਾਨ ਫੀਲਡਿੰਗ ਕਰਦੇ ਹੋਏ ਸਾਥੀ ਖਿਡਾਰੀ ਨਾਲ ਟਕਰਾਉਂਣ ਤੋਂ ਬਾਅਦ ਮੌਤ ਹੋ ਗਈ ਸੀ। ਕੇਸਰੀ ਨੂੰ ਮੈਦਾਨ 'ਚ ਹੋਏ ਹਾਦਸੇ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਜਿਸ ਦੇ ਤਿੰਨ ਦਿਨ ਬਾਅਦ ਉਸ ਦੀ ਮੌਤ ਹੋ ਗਈ।
ਕੇਸਰੀ ਨੇ ਬੰਗਾਲ ਦੀ ਅੰਡਰ-19 ਟੀਮ ਦੀ ਨੁਮਾਇੰਦਗੀ ਕੀਤੀ ਸੀ। ਉੱਥੇ ਸਾਲ ਭਰ ਪਹਿਲਾਂ ਹੀ ਆਸਟਰੇਲੀਆ ਦੇ ਬੱਲੇਬਾਜ਼ ਫਲਿੱਪ ਹਚੂਜ ਦੀ ਵੀ ਬਾਊਂਸਰ ਗੇਂਦ ਸਿਰ 'ਤੋਂ ਬਾਅਦ ਤਿੰਨ ਦਿਨ ਬਾਅਦ ਹਸਪਤਾਲ 'ਚ ਮੌਤ ਹੋ ਗਈ ਸੀ।


Related News