ਭਾਰਤ-ਪਾਕਿ ਮੈਚ 'ਚ ਵਿਰੋਧੀ ਟੀਮ ਦੀ ਸ਼ਲਾਘਾ ਕਰਨ 'ਤੇ ਕਰਨਾਟਕ 'ਚ ਤਿੰਨ ਨੌਜਵਾਨਾਂ ਖਿਲਾਫ ਮਾਮਲਾ ਦਰਜ
Saturday, Sep 10, 2022 - 07:05 PM (IST)
ਕੋਲਾਰ— ਕਰਨਾਟਕ ਦੇ ਕੋਲਾਰ 'ਚ ਪੁਲਸ ਨੇ ਪਾਕਿਸਤਾਨ ਕ੍ਰਿਕਟ ਟੀਮ ਦਾ ਸਮਰਥਨ ਕਰਨ ਦੇ ਦੋਸ਼ 'ਚ ਵਿਸ਼ੇਸ਼ ਭਾਈਚਾਰੇ ਦੇ ਤਿੰਨ ਨੌਜਵਾਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਆਰ. ਵੈਂਕਟੇਸ਼ੱਪਾ ਦੇ ਮੁਤਾਬਕ ਏਸ਼ੀਆ ਕੱਪ 'ਚ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਮੈਚ 'ਚ ਪਾਕਿਸਤਾਨ ਦੀ ਜਿੱਤ ਤੋਂ ਬਾਅਦ ਵਿਸ਼ੇਸ਼ ਭਾਈਚਾਰੇ ਦੇ ਨੌਜਵਾਨਾਂ ਨੇ ਆਪਣੇ ਵਟਸਐਪ ਸਟੇਟਸ 'ਤੇ ਬਾਬਰ ਆਜ਼ਮ ਦੀ ਟੀਮ ਦੀ ਤਾਰੀਫ ਕਰਦੇ ਹੋਏ ਤਸਵੀਰਾਂ ਅਤੇ ਸੰਦੇਸ਼ ਸ਼ੇਅਰ ਕੀਤੇ ਸਨ।
ਇਹ ਵੀ ਪੜ੍ਹੋ : ਆਰੋਨ ਫਿੰਚ ਨੇ ODI ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ, ਕੱਲ੍ਹ ਖੇਡਣਗੇ ਆਖ਼ਰੀ ਵਨ-ਡੇ
ਪਾਕਿਸਤਾਨ ਨੇ ਕਰੀਬੀ ਮੈਚ ਵਿੱਚ ਭਾਰਤ ਨੂੰ ਇੱਕ ਗੇਂਦ ਰਹਿੰਦੇ ਹਰਾਇਆ ਸੀ। ਪਾਕਿਸਤਾਨ ਨੂੰ ਆਖਰੀ 2 ਓਵਰਾਂ 'ਚ 26 ਦੌੜਾਂ ਦੀ ਲੋੜ ਸੀ ਪਰ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਵਲੋਂ ਕਰਾਏ ਗਏ 19ਵੇਂ ਓਵਰ 'ਚ ਪਾਕਿਸਤਾਨ ਨੇ 19 ਦੌੜਾਂ ਜੋੜ ਕੇ ਮੈਚ ਆਪਣੀ ਝੋਲੇ 'ਚ ਪਾ ਦਿੱਤਾ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਅਫਗਾਨਿਸਤਾਨ ਖਿਲਾਫ ਖੇਡੇ ਗਏ ਮੈਚ 'ਚ ਲੰਬੇ ਇੰਤਜ਼ਾਰ ਤੋਂ ਬਾਅਦ ਆਪਣਾ 71ਵਾਂ ਅੰਤਰਰਾਸ਼ਟਰੀ ਸੈਂਕੜਾ ਲਗਾਇਆ, ਜਿਸ ਤੋਂ ਬਾਅਦ ਕਈ ਪਾਕਿਸਤਾਨੀ ਕ੍ਰਿਕਟਰਾਂ ਨੇ ਇਕ ਆਵਾਜ਼ 'ਚ ਕੋਹਲੀ ਦੀ ਤਾਰੀਫ ਕੀਤੀ।
ਇਹ ਵੀ ਪੜ੍ਹੋ : PM ਮੋਦੀ ਨੇ ਡਾਇਮੰਡ ਲੀਗ ਚੈਂਪੀਅਨ ਬਣਨ 'ਤੇ ਨੀਰਜ ਚੋਪੜਾ ਨੂੰ ਦਿੱਤੀ ਵਧਾਈ
ਤੁਹਾਨੂੰ ਦੱਸ ਦੇਈਏ ਕਿ ਏਸ਼ੀਆ ਕੱਪ 2022 'ਚ ਫਿਲਹਾਲ ਬਾਬਰ ਆਜ਼ਮ ਦੀ ਫਾਰਮ ਠੀਕ ਨਹੀਂ ਚੱਲ ਰਹੀ ਹੈ। ਉਸ ਨੇ 5 ਮੈਚਾਂ 'ਚ ਸਿਰਫ 30, 0, 14, 9 ਅਤੇ 10 ਦੌੜਾਂ ਬਣਾਈਆਂ ਹਨ ਜੋ ਕਾਫੀ ਘੱਟ ਹਨ। ਬਾਬਰ ਦੀ ਫਾਰਮ 'ਤੇ ਕੋਚ ਸਕਲੇਨ ਮੁਸ਼ਤਾਕ ਨੇ ਕਿਹਾ- ਬਾਬਰ ਆਜ਼ਮ ਚੰਗੀ ਫਾਰਮ 'ਚ ਹਨ। ਗੱਲ ਬਸ ਇਹ ਹੈ ਕਿ ਉਸਦੀ ਕਿਸਮਤ ਨਾਲ ਨਹੀਂ ਹੈ। ਉਸ ਨੇ ਜਿਸ ਤਰ੍ਹਾਂ ਭਾਰਤ ਦੇ ਖਿਲਾਫ ਸ਼ਾਟਸ ਲਗਾਏ ਹਨ, ਕੋਈ ਵੀ ਕਹੇਗਾ ਕਿ ਉਸ ਦੀ ਫਾਰਮ ਠੀਕ ਹੈ। ਪਰ ਇਹ ਉਸਦੀ ਕਿਸਮਤ ਹੈ ਜੋ ਸਾਥ ਨਹੀਂ ਦੇ ਰਹੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।