ਵਿਦੇਸ਼ੀ ਕੋਚ ਨਹੀਂ ਚਾਹੁੰਦੀ ਸੀ. ਏ. ਸੀ, ਦੁਬਾਰਾ ਰਵੀ ਸ਼ਾਸਤਰੀ ਨੂੰ ਬਣਾਇਆ ਜਾ ਸਕਦਾ ਹੈ ਕੋਚ

08/07/2019 4:41:01 PM

ਸਪੋਰਸਟ ਡੈਸਕ— ਭਾਰਤੀ ਕ੍ਰਿਕਟ ਟੀਮ ਦਾ ਮੁੱਖ ਕੋਚ ਦੀ ਚੋਣ ਲਈ ਅਨੁਸ਼ਾਸਕਾਂ ਦੀ ਕਮੇਟੀ (ਸੀ. ਓ. ਏੇ) ਦੁਆਰਾ ਨਿਯੁਕਤ ਕ੍ਰਿਕਟ ਸਲਾਹਕਾਰ ਕਮੇਟੀ (ਸੀ. ਏ. ਸੀ) ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਇਸ ਅਹੁੱਦੇ ਲਈ ਕਿਸੇ ਵਿਦੇਸ਼ੀ ਕੋਚ ਨੂੰ ਚੁਣਨ ਦੇ ਪੱਖ 'ਚ ਨਹੀਂ ਹੈ। ਅਜਿਹੇ 'ਚ ਰਵੀ ਸ਼ਾਸਤਰੀ ਦੀ ਦੁਬਾਰਾ ਨਿਯੁਕਤੀ ਤੈਅ ਮੰਨੀ ਜਾ ਰਹੀ ਹੈ। ਸੀ. ਓ. ਏ ਨੇ ਕੋਚ ਦੀ ਨਿਯੁਕਤੀ ਲਈ ਤਿੰਨ ਮੈਂਮਬਰੀ ਸੀ. ਏ. ਸੀ. ਦੀ ਨਿਯੁਕਤੀ ਕੀਤੀ ਹੈ, ਜਿਸ 'ਚ ਸਾਬਕਾ ਕਪਤਾਨ ਕਪਿਲ ਦੇਵ, ਅੰਸ਼ੁਮਾਨ ਗਾਇਕਵਾਡ ਤੇ ਸ਼ਾਂਤਾ ਰੰਗਾਸਵਾਮੀ ਸ਼ਾਮਲ ਹਨ। 

ਆਈ. ਏ. ਐੱਨ. ਐੱਸ ਨਾਲ ਗੱਲ ਕਰਦੇ ਹੋਏ ਸੀ. ਏ. ਸੀ ਦੇ ਇਕ ਮੈਂਬਰ ਨੇ ਕਿਹਾ ਕਿ ਸ਼ਾਸਤਰੀ ਦੀ ਦੇਖਭਾਲ 'ਚ ਟੀਮ ਚੰਗਾ ਕਰ ਰਹੀ ਹੈ। ਅਜਿਹੇ 'ਚ ਇਹ ਲਗਭਗ ਤੈਅ ਹੈ ਕਿ ਸ਼ਾਸਤਰੀ ਇਕ ਵਾਰ ਫਿਰ ਤਿੰਨਾਂ ਫਾਰਮੈਟਾਂ ਲਈ ਕਪਤਾਨ ਨਿਯੁਕਤ ਕੀਤੇ ਗਏ ਵਿਰਾਟ ਕੋਹਲੀ ਦੀ ਦੇਖਭਾਲ ਵਾਲੀ ਟੀਮ ਨੂੰ ਟਰੇਂਡ ਕਰਣਗੇ। PunjabKesari
ਸੀ. ਏ. ਸੀ. ਮੈਂਬਰ ਨੇ ਕਿਹਾ, ਅਸੀਂ ਵਿਦੇਸ਼ੀ ਕੋਚ ਦੀ ਨਿਯੁਕਤ ਦੇ ਪੱਖ 'ਚ ਨਹੀਂ ਹਾਂ। ਹਾਂ ਜੇਕਰ ਗੈਰੀ ਕਰਸਟਨ ਜਿਹੇ ਕਿਸੇ ਵਿਅਕਤੀ ਨੇ ਇਸ ਅਹੁਦੱ ਲਈ ਅਪਲਾਈ ਕੀਤਾ ਹੁੰਦਾ ਤਾਂ ਫਿਰ ਅਸੀਂ ਇਸ 'ਤੇ ਵਿਚਾਰ ਕਰ ਸਕਦੇ ਸੀ। ਪਰ ਭਾਰਤੀ ਕੋਚ ਹਮੇਸ਼ਾ ਤੋਂ ਸਾਡੇ ਲਈ ਅਹਿਮ ਰਿਹਾ ਹੈ। ਅਜਿਹੇ 'ਚ ਜਦ ਕਿ ਭਾਰਤੀ ਮੁਖ ਕੋਚ ਦੀ ਦੇਖਭਾਲ 'ਚ ਟੀਮ ਚੰਗਾ ਕਰ ਰਹੀ ਹੈ ਤਾਂ ਫਿਰ ਬਦਲਾਅ ਦੇ ਬਾਰੇ 'ਚ ਕਿਉਂ ਸੋਚਣਾ। ਇਸ ਹਾਲਤ 'ਚ ਅਜਿਹੀ ਪੂਰੀ ਸੰਭਾਵਨਾ ਹੈ ਕਿ ਸ਼ਾਸਤਰੀ ਨੂੰ ਫਿਰ ਤੋਂ ਕੋਚ ਅਹੁੱਦਾ ਸੌਂਪ ਦਿੱਤਾ ਜਾਵੇਗਾ।


Related News