89 ਸਾਲਾ ਐਕਲੇਸਟੋਨ ਚੌਥੀ ਵਾਰ ਬਣਨਗੇ ਪਿਤਾ, 45 ਸਾਲ ਛੋਟੀ ਹੈ ਉਸ ਦੀ ਪਤਨੀ
Saturday, Apr 04, 2020 - 05:58 PM (IST)

ਸਪੋਰਟਸ ਡੈਸਕ : ਫਾਰਮੂਲਾ-1 ਦੇ ਸਾਬਕਾ ਮੁਖੀ ਬਰਨੀ ਐਕਲੇਸਟੋਨ ਚੌਥੀ ਵਾਰ ਪਿਤਾ ਬਣਨ ਵਾਲੇ ਹਨ। ਉਸ ਦੀ ਪਤਨੀ ਫੈਬਿਆਨਾ ਫਲੋਸੀ ਇਸ ਸਾਲ ਜੁਲਾਈ ਵਿਚ ਮਾਂ ਬਣਨ ਵਾਲੀ ਹੈ। ਰੰਗੀਨ ਲਾਫਸਟਾਈਲ ਲਈ ਜਾਣੇ ਜਾਣ ਵਾਲੇ 89 ਸਾਲਾ ਬਰਨੀ ਦੀ ਪਤਨੀ ਫੈਬਿਆਨਾ ਉਸ ਤੋਂ 45 ਸਾਲ ਛੋਟੀ ਹੈ। ਦੋਵਾਂ ਦਾ ਵਿਆਹ ਸਾਲ 2013 ਵਿਚ ਹੋਇਆ ਸੀ। ਤਦ ਫੈਬਿਆਨਾ 39 ਸਾਲ ਦੀ ਸੀ। ਐਕਲੇਸਟੋਨ 1978 ਤੋਂ 2017 ਤਕ ਫਾਰਮੂਲਾ ਦੇ ਮੁਖੀ ਰਹੇ ਸਨ। ਉਸ ਦੇ ਕੋਲ ਫਿਲਹਾਲ 3.1 ਅਰਬ ਦੀ ਜਾਇਦਾਦ ਹੈ।
ਐਕਲੇਸਟੋਨ ਨੇ ਕਿਹਾ ਕਿ ਇਸ ਵਿਚ ਕੁਝ ਵੀ ਅਜੀਬ ਨਹੀਂ ਹੈ। ਮੇਰੇ ਕੋਲ ਕੋਈ ਕੰਮ ਨਹੀਂ ਹੈ। ਪਿਛਲੇ ਕੁਝ ਸਮੇਂ ਤੋਂ ਮੈਂ ਫ੍ਰੀ ਹਾਂ ਤਾਂ ਕਾਫੀ ਸਮਾਂ ਹੈ। ਮੈਨੂੰ 89 ਅਤੇ 29 ਦੇ ਹੋਣ ਵਿਚਾਲੇ ਵਿਚ ਕੋਈ ਫਰਕ ਨਹੀਂ ਦਿਸਦਾ ਹੈ। ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੈ ਕਿ ਮੇਰੀ 44 ਸਾਲ ਦੀ ਮਾਰਕੀਟਿੰਗ ਐਗਜ਼ੀਕਿਊਟਿਵ ਪਤਨੀ ਖੁਸ਼ ਹੈ। ਉਹ ਕਾਫੀ ਰੋਮਾਂਚਕ ਹੈ। ਮੈਨੂੰ ਨਹੀਂ ਪਤਾ ਇੰਨਾ ਹੰਗਾਮਾ ਕਿਸ ਗੱਲ ਨੂੰ ਲੈ ਕੇ ਹੈ। ਆਪਣੀ ਪਤਨੀ ਦੇ ਲਈ ਖੁਸ਼ ਹਾਂ ਕਿ ਮੇਰੇ ਜਾਣ ਤੋਂ ਬਾਅਦ ਉਸ ਦੇ ਕੋਲ ਕੋਈ ਤਾਂ ਹੋਵੇਗਾ।
ਐਕਲੇਸਟੋਨ ਇਕ ਜ਼ਮਾਨੇ ਵਿਚ ਕਾਰ ਸੇਲਸਮੈਨ ਸੀ। ਇਸ ਤੋਂ ਬਾਅਦ ਉਹ ਹੋਲੀ-ਹੋਲੀ ਫਾਰਮੂਲਾ-1 ਨਾਲ ਜੁੜੇ। ਉਸ ਨੇ ਇਸ ਖੇਡ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਇਸ ਨੂੰ ਕਰੋੜਾਂ ਦੇ ਵਪਾਰ ਦੇ ਰੂਪ ’ਚ ਖੜਾ ਕੀਤਾ। ਉਸ ਨੇ 3 ਵਾਰ ਵਿਆਹ ਕੀਤਾ। ਪਹਿਲਾ ਪਤਨੀ ਇਵੀ ਬੇਮਫੋਰਡ ਤੋਂ ਇਕ ਬੇਟੀ ਸੀ ਡੇਬੋਰਾਹ। ਇਸ ਤੋਂ ਬਾਅਦ ਐਲਲੇਸਟੋਨ ਨੇ ਦੂਜਾ ਵਿਆਹ ਮਾਡਲ ਸਲੇਵਿਕਾ ਨਾਲ ਕੀਤਾ ਜੋ ਉਮਰ ਵਿਚ ਉਸ ਤੋਂ 28 ਸਾਲ ਛੋਟੀ ਸੀ।
ਐਕਲੇਸਟੋਨ ਨੇ 1972 ਵਿਚ ਆਪਣੀ ਟੀਮ ਬਣਾਈ ਸੀ। ਉਹ ਇਸ ਤੋਂ ਬਾਅਦ ਐੱਫ-1 ਦੇ ਟੀ. ਵੀ. ਕਰਾਰ ਵੀ ਡੀਲ ਕਰਨ ਲੱਗੇ ਸੀ। ਉਹ ਇਸ ਸਮੇਂ ਖੇਡ ਦੀ ਦੁਨੀਆ ਵਿਚ ਸਭ ਤੋਂ ਤਾਕਤਵਰ ਵਿਅਕਤੀ ਮੰਨੇ ਜਾਂਦੇ ਹਨ। ਉਸ ਦੀ ਗਿਣਤੀ ਬ੍ਰਿਟੇਨ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਵਿਚ ਹੁੰਦੀ ਹੈ। ਫੋਰਬਸ ਨੇ ਉਸ ਨੂੰ 2011 ਵਿਚ ਬ੍ਰਿਟੇਨ ਦਾ ਚੌਥਾ ਸਭ ਤੋਂ ਅਮੀਰ ਵਪਾਰੀ ਐਲਾਨ ਕੀਤਾ ਸੀ।