83 ਵਿਸ਼ਵ ਕੱਪ ਦੇ ਧਾਕੜ ਬੱਲੇਬਾਜ਼ ਨੇ ਕਿਹਾ- ਰੋਹਿਤ ਸ਼ਰਮਾ ਹੈ ਵਨ ਡੇ ਦਾ ਬੈਸਟ ਓਪਨਰ

06/30/2020 4:58:26 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਨੂੰ 1983 ਦਾ ਕ੍ਰਿਕਟ ਵਿਸ਼ਵ ਕੱਪ ਜਿਤਾਉਣ ਵਿਚ ਵੱਡੀ ਭੂਮਿਕਾ ਨਿਭਾਉਣ ਵਾਲੇ ਸਾਬਕਾ ਕਪਤਾਨ ਕ੍ਰਿਸ਼ਮਾਚਾਰੀ ਸ਼੍ਰੀਕਾਂਤ ਦਾ ਕਹਿਣਾ ਹੈ ਕਿ ਵਨ ਡੇ ਵਿਚ ਵੱਡੀ ਸੈਂਕੜੇ ਵਾਲੀ ਪਾਰੀ ਖੇਡਣ ਦੀ ਸਮਰੱਥਾ ਰੋਹਿਤ ਸ਼ਰਮਾ ਨੂੰ ਇਸ ਫਾਰਮੈਟ ਦਾ ਸਰਵਸ੍ਰੇਸ਼ਠ ਬੱਲੇਬਾਜ਼ ਬਣਾਉਂਦੀ ਹੈ। ਰੋਹਿਤ ਨੇ ਵਨ ਡੇ ਵਿਚ 29 ਸੈਂਕੜੇ ਲਾਗਏ ਹਨ ਜਿਸ ਵਿਚੋਂ 11 ਵਾਰ ਉਹ 140 ਤੋਂ ਵੱਧ ਦੌੜਾਂ ਬਣਾਉਣ ਵਿਚ ਸਫਲ ਰਿਹਾ ਹੈ। ਆਪਣੇ ਸਮੇਂ ਵਿਚ ਖੁਦ ਹਮਲਾਵਰ ਸਲਾਮੀ ਬੱਲੇਬਾਜ਼ ਰਹੇ ਸ਼੍ਰੀਕਾਂਤ ਨੇ ਕਿਹਾ ਕਿ ਰੋਹਿਤ ਮਹਾਨ ਸਲਾਮੀ ਬੱਲੇਬਾਜ਼ਾਂ ਦੀ ਸੂਚੀ ਵਿਚ ਚੋਟੀ 3 ਜਾਂ 5 ਵਿਚ ਰਹਿਣਗੇ।

PunjabKesari

ਸ਼੍ਰੀਕਾਂਤ ਨੇ ਇਕ ਕ੍ਰਿਕਟ ਸ਼ੋਅ ਵਿਚ ਕਿਹਾ ਕਿ ਮੈਂ ਉਸ ਨੂੰ ਵਿਸ਼ਵ ਕ੍ਰਿਕਟ ਦੇ ਮਹਾਨ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਗਿਣਾਂਗਾ। ਰੋਹਿਤ ਸ਼ਰਮਾ ਵਿਚ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਹ ਆਸਾਨੀ ਨਾਲ ਵੱਡੀ ਸੈਂਕੜੇ ਵਾਲੀ ਪਾਰੀ ਖੇਡਦੇ ਹਨ ਜਾਂ ਦੋਹਰਾ ਸੈਂਕੜਾ ਬਣਾਉਂਦੇ, ਜੋ ਹੈਰਾਨੀਜਨਕ ਹੈ।

PunjabKesari

ਭਾਰਤ ਲਈ 43 ਟੈਸਟ ਤੇ 146 ਵਨ ਡੇ ਖੇਡਣ ਵਾਲੇ 60 ਸਾਲ ਦੇ ਸ਼੍ਰੀਕਾਂਤ ਨੇ ਕਿਹਾ ਕਿ ਇਕ ਵਨ ਡੇ ਮੈਚ ਵਿਚ ਜੇਕਰ ਤੁਸੀਂ 150, 180 ਜਾਂ 200 ਦੌੜਾਂ ਬਣਾ ਲੈਂਦੇ ਹਨ ਤਾਂ ਬਸ ਕਲਪਨਾ ਕਰੋ ਕਿ ਤੁਸੀਂ ਟੀਮ ਨੂੰ ਕਿਥੇ ਲਿਜਾ ਰਹੇ ਹੋ। ਰੋਹਿਤ ਦੀ ਇਹ ਮਹਾਨਤਾ ਹੈ।

PunjabKesari

30 ਸਾਲਾ ਰੋਹਿਤ ਨੇ 224 ਵਨ ਡੇ ਵਿਚ 49.27 ਦੀ ਔਸਤ ਨਾਲ 9115 ਦੌੜਾਂ ਬਣਾਈਆਂ ਹਨ। ਇਸ ਵਿਚ 29 ਸੈਂਕੜੇ ਤੇ 43 ਅਰਧ ਸੈਂਕੜੇ ਸ਼ਾਮਲ ਹਨ। ਉਸ ਦਾ ਸਰਵਸ੍ਰੇਸ਼ਠ ਸਕੋਰ 264 ਦੌੜਾਂ ਹਨ ਜੋ ਵਿਸ਼ਵ ਰਿਕਾਰਡ ਹੈ। ਉਸ ਨੇ 32 ਟੈਸਟ ਮੈਚਾਂ ਵਿਚ 2141 ਦੌੜਾਂ ਬਣਾਈਆਂ ਹਨ।


Ranjit

Content Editor

Related News