WWE ਦੀ ਭਾਰਤ ਵਿਚ ਧਮਕ, 80 ਰੈਸਲਰਾਂ ਦੀ ਹੋਈ ਚੋਣ
Wednesday, Mar 06, 2019 - 06:30 PM (IST)

ਮੁੰਬਈ : ਦੱ ਰਾਕ, ਹਲਕ ਹੋਗਨ, ਜਾਨ ਸੀਨਾ ਤੋਂ ਲੈ ਕੇ ਅੰਡਰ ਟੇਕਰ ਤੱਕ ਡਬਲਯੂ. ਡਬਲਯੂ. ਈ. ਦੇ ਸਟਾਰ ਸਾਲਾਂ ਤੋਂ ਭਾਰਤੀਆਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ ਪਰ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਇਸ ਕੌਮਾਂਤਰੀ ਮੰਚ 'ਤੇ ਭਾਰਤ ਨੂੰ ਆਪਣਾ ਦਮ ਦਿਖਾਉਣ ਦਾ ਮੌਕਾ ਮਿਲਣ ਜਾ ਰਿਹਾ ਹੈ ਜਿਸ ਵਿਚ 20 ਮਹਿਲਾਵਾਂ ਸਮੇਤ 80 ਮੁਕਾਬਲੇਬਾਜ਼ਾਂ ਦੀ ਚੋਣ ਕੀਤੀ ਗਈ ਹੈ। ਡਬਲਯੂ. ਡਬਲਯੂ. ਈ. ਦੇ ਚਾਰ ਦਿਨਾ ਇੰਡੀਆ ਟ੍ਰਾਇਮਾਊਂਟ ਮੁੰਬਈ ਵਿਚ ਆਯੋਜਿਤ ਕੀਤਾ ਗਿਆ ਅਤੇ ਲੰਬੀ ਚੋਣ ਪ੍ਰਕਿਰਿਆ ਤੋਂ ਬਾਅਦ ਦੇਸ਼ ਭਰ ਦੇ ਕਰੀਬ 15 ਸ਼ਹਿਰਾਂ ਵਿਚੋਂ 80 ਮੁਕਾਬਲੇਬਾਜ਼ਾਂ ਨੂੰ ਡਬਲਯੂ. ਡਬਲਯੂ. ਈ. ਲਈ ਚੁਣਿਆ ਗਿਆ ਹੈ।
ਵਿਸ਼ਵ ਰੈਸਲਿੰਗ ਵਿਚ ਇੰਡੀਆ ਟ੍ਰਾਇਮਾਊਂਟ ਦੇ ਸੀਨੀਅਰ ਡਾਇਰੈਕਟਰ ਕੇਨਯਨ ਸੀਮਾਨ ਨੇ ਦੱਸਿਆ ਕਿ ਡਬਲਯੂ. ਡਬਲਯੂ. ਈ. ਦੇ ਇਤਿਹਾਸ ਵਿਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਚੋਣ ਪ੍ਰਕਿਰਿਆ ਰਹੀ ਹੈ। ਉਸ ਨੇ ਕਿਹਾ, ''ਕਰੀਬ 1 ਲੱਖ 50 ਹਜ਼ਾਰ ਭਾਰਤੀਆਂ ਨੇ ਵੈਬਸਾਈਟ ਦੇ ਜ਼ਰੀਏ ਡਬਲਯੂ. ਡਬਲਯੂ. ਈ. ਦੀ ਸਾਈਟ 'ਤੇ ਹਿੱਟ ਕੀਤਾ ਅਤੇ ਉਸ ਵਿਚੋਂ 25 ਹਜ਼ਾਰ ਨੇ ਐਪਲੀਕੇਸ਼ਨ ਭੇਜੇ। ਇਨ੍ਹਾਂ ਵਿਚੋਂ 3000 ਬਿਨੈਕਾਰਾਂ ਨੂੰ ਐਪਲੀਕੇਸ਼ਨ ਦਿੱਤਾ ਗਿਆ।''
ਡਬਲਯੂ. ਡਬਲਯੂ. ਈ. ਲਈ ਚੁਣੇ ਗਏ ਮੁਕਾਬਲੇਬਾਜ਼ਾਂ ਵਿਚੋਂ ਚੁਣੇ ਰੈਸਲਰਾਂ ਨੂੰ ਅਗਲੀ ਪ੍ਰਕਿਰਿਆ ਲਈ ਅਮਰੀਕਾ ਦੇ ਓਰਲੈਂਡੋ ਵਿਚ ਟ੍ਰੇਨਿੰਗ ਦਿੱਤੀ ਜਾਵੇਗੀ। ਲੈਕਸਟ ਯੂਕੇ ਅਤੇ ਦੁਬਈ ਵਿਚ ਵੀ ਇਸ ਤੋਂ ਪਹਿਲਾਂ ਡਬਲਯੂ. ਡਬਲਯੂ. ਈ. ਨੇ ਨਵੇਂ ਚਿਹਰਿਆਂ ਨੂੰ ਚੁਣਿਆ ਹੈ ਪਰ ਭਾਰਤ ਵਿਚ ਸਭ ਤੋਂ ਵੱਧ ਮੁਕਾਬਲੇਬਾਜ਼ਾਂ ਦੀ ਚੋਣ ਕੀਤੀ ਗਈ ਹੈ। ਚੁਣੇ ਗਏ ਰੈਸਲਰ ਜੂਡੋ, ਮਾਰਸ਼ਲ, ਮਾਰਸ਼ਲ ਆਰਟਸ, ਵੇਟਲਿਫਟਰ, ਕੁਸ਼ਤੀ, ਐਥਲੈਟਿਕਸ, ਪਾਵਰਲਿਫਟਿੰਗ ਵਰਗੇ ਖੇਡਾਂ ਨਾਲ ਜੁੜੇ ਹਨ।