8 ਸੰਘਾਂ 'ਤੇ BCCI ਏ. ਜੀ. ਐੱਮ. ਵਿਚ ਹਿੱਸਾ ਲੈਣ 'ਤੇ ਲੱਗੀ ਰੋਕ

10/10/2019 9:48:53 PM

ਨਵੀਂ ਦਿੱਲੀ—  ਬੀ. ਸੀ. ਸੀ. ਆਈ. ਦੀਆਂ 38 ਵਿਚੋਂ 8  ਰਾਜ ਇਕਾਈਆਂ ਦੇ ਮੁੰਬਈ ਵਿਚ 23 ਅਕਤੂਬਰ ਨੂੰ ਹੋਣ ਵਾਲੀ ਸਾਲਾਨਾ ਆਮ ਮੀਟਿੰਗ (ਏ. ਜੀ. ਐੱਮ.) ਵਿਚ ਹਿੱਸਾ ਲੈਣ 'ਤੇ ਵੀਰਵਾਰ ਤਕ ਰੋਕ ਲਾ ਦਿੱਤੀ ਗਈ ਹੈ ਕਿਉਂਕਿ ਉਨ੍ਹਾਂ ਨੇ ਸੰਵਿਧਾਨ ਵਿਚ ਸੋਧ ਦੀ ਪਾਲਣਾ ਨਹੀਂ ਕੀਤੀ। ਬੀ. ਸੀ. ਸੀ. ਆਈ. ਚੋਣ ਅਧਿਕਾਰੀ ਐੱਨ. ਗੋਪਾਲਸਵਾਮੀ ਵਲੋਂ ਅੰਤਮ ਵੋਟਰ ਸੂਚੀ ਜਾਰੀ ਕਰਨ ਤੋਂ ਬਾਅਦ ਏ. ਜੀ. ਐੱਮ. 'ਚ ਹਿੱਸਾ ਲੈਣ ਵਾਲਿਆਂ 'ਤੇ ਸਥਿਤੀ ਸਪੱਸ਼ਟ ਹੋ ਗਈ। ਏ. ਜੀ. ਐੱਮ. ਦੌਰਾਨ ਜੇਕਰ ਅਹੁਦੇਦਾਰਾਂ ਲਈ ਚੋਣਾਂ ਹੁੰਦੀਆਂ ਹਨ ਤਾਂ ਮਣੀਪੁਰ, ਉੱਤਰ ਪ੍ਰਦੇਸ਼, ਤਾਮਿਲਨਾਡੂ, ਹਰਿਆਣਾ, ਮਹਾਰਾਸ਼ਟਰ, ਰੇਲਵੇ, ਸੈਨਾ ਤੇ ਭਾਰਤੀ ਯੂਨੀਵਰਸਿਟੀਆਂ ਦੇ ਸੰਘਾਂ ਕੋਲ ਵੋਟਿੰਗ ਦਾ ਅਧਿਕਾਰ ਨਹੀਂ ਹੋਵੇਗਾ। ਤਿੰਨ ਸਰਕਾਰੀ ਸੰਸਥਾਵਾਂ ਨੂੰ ਇਸ ਲਈ ਪਾਬੰਦੀਸ਼ੁਦਾ ਕੀਤਾ ਗਿਆ ਹੈ ਕਿਉਂਕਿ ਉਹ ਖਿਡਾਰੀਆਂ ਦਾ ਸੰਘ ਬਣਨ ਵਿਚ ਅਸਫਲ ਰਹੇ। ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ  ਏ. ਜੀ. ਐੱਮ. 'ਚ ਬੰਗਾਲ ਕ੍ਰਿਕਟ ਸੰਘ ਦੇ ਪ੍ਰਤੀਨਿਧ ਹੋਣਗੇ ਜਿਸ ਦੇ ਉਹ ਪ੍ਰਧਾਨ ਹਨ।


Gurdeep Singh

Content Editor

Related News