ਵੂਲਵਰਹੈਂਮਪਟਨ ''ਚ ਹੋਈ 7ਵੀਂ ਯੂਕੇ ਗੱਤਕਾ ਨੈਸ਼ਨਲ ਚੈਂਪੀਅਨਸ਼ਿਪ

09/21/2019 7:37:29 PM

ਵੂਲਵਰਹੈਂਪਟਨ (ਰਮਨਦੀਪ ਸੋਢੀ) : ਵਰਲਡ ਗਤਕਾ ਫੈਡਰੇਸ਼ਨ ਅਤੇ ਯੂ. ਕੇ. ਗਤਕਾ ਫੈਡਰੇਸ਼ਨ ਵੱਲੋਂ 7ਵੀਂ ਯੂ. ਕੇ. ਨੈਸ਼ਨਲ ਗਤਕਾ ਚੈਂਪੀਅਨਸ਼ਿਪ ਇਸ ਵਾਰ ਵੂਲਵਰਹੈਂਪਟਨ ਵਿਖੇ ਕਰਵਾਈ ਗਈ। ਸਥਾਨਕ ਸ੍ਰੀ ਗੁਰੂ ਨਾਨਕ ਸਤਿਸੰਗ ਗੁਰਦੁਆਰਾ ਸਾਹਿਬ ਦੇ ਮੈਦਾਨ 'ਚ ਇਸ ਵਾਰ ਗਤਕੇ ਦੇ ਕਰੀਬ 12 ਲੜਕੇ ਤੇ ਲੜਕੀਆਂ ਦੇ ਅਖਾੜਿਆਂ ਨੇ ਵੱਖ ਵੱਖ ਸ਼ਹਿਰਾਂ ਤੋਂ ਹਿੱਸਾ ਲਿਆ।

PunjabKesari

ਇਸ ਸਮਾਗਮ 'ਚ ਵਰਲਡ ਗਤਕਾ ਫੈਡਰਸ਼ਨ ਵੱਲੋਂ ਸਰਬੱਤ ਦਾ ਭਲਾ ਟਰੱਸਟ ਦੇ ਪ੍ਰਧਾਨ ਸੁਰਿੰਦਰ ਪਾਲ ਸਿੰਘ ਉਬਰਾਏ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ। ਉਹਨਾਂ ਨਾਲ ਸਥਾਨਕ ਐਮ. ਪੀ. ਪੈਟ ਮਕਫੈਡਨ, ਐਲਨਰ ਸਮਿਥ ਵੀ ਪਹੁੰਚੇ ਹੋਏ ਸਨ। ਸਮਾਗਮ 'ਚ ਆਏ ਮਹਿਮਾਨਾ ਦਾ ਧੰਨਵਾਦ ਕਰਦਿਆਂ ਭਾਰਤੀ ਮੂਲ ਤੇ ਐਮ. ਪੀ. ਅਤੇ ਯੂ. ਕੇ. ਗਤਕਾ ਫੈਡਰੇਸ਼ਨ ਦੇ ਪ੍ਰਧਾਨ ਤਨਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਪਿਛਲੇ ਸੱਤ ਸਾਲਾਂ ਤੋ ਉਹਨਾਂ ਦੀ ਕੋਸ਼ਿਸ਼ ਰਹੀ ਹੈ ਕਿ ਸਾਡੇ ਗੁਰੂਆਂ ਵੱਲੋਂ ਚਲਾਏ ਗਏ ਸਿੱਖ ਮਾਰਸ਼ਲ ਆਰਟ ਗਤਕਾ ਨੂੰ ਦੂਜੀਆਂ ਖੇਡਾਂ ਦੇ ਮੁਕਾਬਲੇ 'ਤੇ ਲਿਆਂਦਾ ਜਾਵੇ, ਜਿਸ ਲਈ ਉਹ ਹਰ ਸਾਲ ਯੂ. ਕੇ. ਦੇ ਵੱਖ ਵੱਖ ਸ਼ਹਿਰਾਂ 'ਚ ਗਤਕਾ ਮੁਕਾਬਲੇ ਕਰਵਾ ਰਹੇ ਹਨ। ਢੇਸੀ ਨੇ ਲੋਕਾਂ ਨੁੰ ਵੀ ਅਪੀਲ ਕੀਤੀ ਕਿ ਜਿਸ ਤਰਾਂ ਉਹ ਬਾਕੀ ਖੇਡਾਂ ਜਾਂ ਸਮਾਗਮਾਂ 'ਚ ਵੱਧ ਚੜ੍ਹ ਕੇ ਸ਼ਿਰਕਤ ਕਰਦੇ ਹਨ ਏਸੇ ਤਰ੍ਹਾਂ ਗਤਕਾ ਮੁਕਾਬਲਿਆਂ ਵਿਚ ਵੀ ਹਿੱਸਾ ਲੈਣ ਸਮੇਤ ਆਪਣੀ ਹਾਜ਼ਰੀ ਲਗਵਾਉਣ। ਢੇਸੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜਿੱਥੇ ਸਥਾਨਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਇਸ ਚੈਂਪੀਅਨਸ਼ਿਪ ਨੂੰ ਕਾਮਯਾਬ ਬਣਾਉਣ ਲਈ ਯੋਗਦਾਨ ਪਾਇਆ ਗਿਆ ਹੈ ਉੱਥੇ ਵੱਖ-ਵੱਖ ਦਾਨੀ ਸੱਜਣਾ ਨੇ ਵੀ ਟੀਮਾਂ ਦੀ ਹੌਸਲਾ ਅਫਜ਼ਾਈ ਲਈ ਬਕਾਇਦਾ ਰਾਸ਼ੀ ਦਾਨ ਕੀਤੀ ਹੈ ਜਿਸਨੂੰ ਹਿੱਸਾ ਲੈਣ ਜਾ ਪਹਿਲੇ ਤਿੰਨ ਸਥਾਨਾ ਤੇ ਰਹਿਣ ਵਾਲੀਆਂ ਟੀਮਾਂ 'ਚ ਵੰਡਿਆ ਜਾਵੇਗਾ।

PunjabKesari

ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਦੁਬਈ ਤੋਂ ਇੰਗਲੈਂਡ ਪਹੁੰਚੇ ਸੁਰਿੰਦਰਪਾਲ ਸਿੰਘ ਉਬਰਾਏ ਨੇ ਜਿੱਥੇ ਤਨਮਨਜੀਤ ਸਿੰਘ ਢੇਸੀ ਵੱਲੋਂ ਕਰਵਾਏ ਜਾ ਰਹੇ ਗੱਤਕਾ ਕੱਪ ਦੀ ਤਾਰੀਫ ਕੀਤੀ ਉੱਥੇ ਇਸ ਗੱਲ 'ਤੇ ਵੀ ਜੋਰ ਦਿੱਤਾ ਕਿ ਉਹ ਵਰਲਡ ਗਤਕਾ ਫੈਡਰੇਸ਼ਨ ਨਾਲ ਮਸ਼ਵਰਾ ਕਰਕੇ ਇਸ ਖੇਡ ਦਾ ਪੱਧਰ ਹੋਰ ਵੀ ਉਚਾ ਚੁੱਕਣ ਦੀ ਕੋਸ਼ਿਸ਼ ਕਰਨਗੇ। ਇਸ ਦੌਰਾਨ ਉਹਨਾਂ ਦੇ ਨਾਲ ਸਥਾਨਕ ਗੁਰਦੁਆਰਾ ਦੇ ਪ੍ਰਧਾਨ ਬਲਰਾਜ ਸਿੰਘ ਅਟਵਾਲ, ਗੁਰਮੀਤ ਸਿੰਘ ਸਿੱਧੂ, ਹਰਨੇਕ ਸਿੰਘ, ਪੂਰਨ ਸਿੰਘ ਚੱਠਾ ਅਤੇ ਯੂ. ਕੇ. ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਮਨ ਸਿੰਘ ਜੌਹਲ ਵੀ ਉਚੇਚੇ ਤੌਰ 'ਤੇ ਹਾਜ਼ਰ ਸਨ।

PunjabKesari


Related News