ਵਾਰਨ ਦੀ ਤਾਰੀਫ ਤੋਂ ਬਾਅਦ ਕਸ਼ਮੀਰ ਦੇ ਇਸ 7 ਸਾਲ ਸਪਿਨਰ ਨੇ ਮਚਾਈ ਧੂਮ
Sunday, Dec 09, 2018 - 08:47 PM (IST)

ਨਵੀਂ ਦਿੱਲੀ— ਮਹਾਨ ਆਸਟਰੇਲੀਆਈ ਲੈੱਗ ਸਪਿਨਰ ਸ਼ੇਨ ਵਾਰਨ ਦੀ ਸ਼ਲਾਘਾ ਤੋਂ ਬਾਅਦ ਜੰਮੂ-ਕਸ਼ਮੀਰ ਦੇ ਗਾਂਦਰਬਲ ਜ਼ਿਲੇ 'ਚ 7 ਸਾਲ ਦੇ ਲੜਕੇ ਦੀ ਇੰਟਰਨੈੱਟ 'ਤੇ ਵੀਡੀਓ ਖੂਬ ਚਰਚਾ 'ਚ ਹੈ। ਵਾਰਨ ਨੇ ਟਵੀਟ 'ਤੇ ਘਰੇਲੂ ਕ੍ਰਿਕਟ ਮੈਚ 'ਚ ਖੇਡਣ ਵਾਲੇ ਇਸ ਖਿਡਾਰੀ (ਅਹਿਮਦ) ਦੀ ਸਪਿਨ ਗੇਂਦਬਾਜ਼ੀ ਦੀ ਸ਼ਲਾਘਾ ਕੀਤੀ। ਵਾਰਨ ਨੇ ਟਵੀਟ ਕੀਤਾ, 'ਜੇ ਲਾਜਵਾਬ ਹੈ, ਯੁਵਾ ਖਿਡਾਰੀ, ਬਹੁਤ ਵਧੀਆ ਗੇਂਦਬਾਜ਼ੀ ਕੀਤੀ।'
This is outstanding ! Well bowled young man 👍 https://t.co/NfADPHXj4F
— Shane Warne (@ShaneWarne) December 5, 2018
ਵਾਰਨ ਦੀ ਸ਼ਲਾਘਾ ਤੋਂ ਬਾਅਦ ਭਾਰਤ ਤੇ ਆਸਟਰੇਲੀਆ ਵਿਚਾਲੇ ਐਡੀਲੇਡ 'ਚ ਚੱਲ ਰਹੀ ਬਾਰਡਰ ਗਾਵਸਕਰ ਦੇ ਮੈਚ ਦੇ ਦੌਰਾਨ ਫਾਕਸ 'ਤੇ ਇਸ ਲੜਕੇ ਦੀ ਚਰਚਾ ਹੋਈ। ਫਾਕਸ ਕ੍ਰਿਕਟ ਦੇ ਇੰਸਟਾਗ੍ਰਾਮ ਪੇਜ਼ 'ਤੇ ਇਸ ਵੀਡੀਓ ਨੂੰ 50,000 ਲੋਕਾਂ ਨੇ ਦੇਖਿਆ ਹੈ।