ਫਿਨਲੈਂਡ ਦੀ ਕੌਮੀ ਟੀਮ 'ਚ 7 ਪੰਜਾਬੀ ਦਿਖਾਉਣਗੇ ਹਾਕੀ ਦੇ ਜੌਹਰ

Tuesday, Jul 11, 2023 - 01:33 PM (IST)

ਸਪੋਰਟਸ ਡੈਸਕ- ਤੁਰਕੀ ਦੇ ਸ਼ਹਿਰ ਆਲਾਨਿਆ 'ਚ ਯੂਰੋਹਾਕੀ ਅੰਡਰ-18 ਚੈਂਪੀਅਨਸ਼ਿਪ 2023 ਲੜਕੇ ਸ਼ੁਰੂ ਹੋ ਰਹੀ ਹੈ। ਸ਼ੁਰੂ ਹੋਣ ਵਾਲੀ ਚੈਂਪੀਅਨਸ਼ਿਪ 'ਚ ਫਿਨਲੈਂਡ ਤੋਂ ਇਲਾਵਾ ਫਰਾਂਸ, ਬੁਲਗਾਰੀਆ, ਕਰੋਏਸ਼ੀਆ, ਯੂਕ੍ਰੇਨ ਅਤੇ ਮੇਜ਼ਬਾਨ ਤੁਰਕੀ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਹ ਚੈਂਪੀਅਨਸ਼ਿਪ 15 ਜੁਲਾਈ ਤੱਕ ਚੱਲੇਗੀ। ਫਿਨਲੈਂਡ ਦੀ ਟੀਮ 'ਚ ਇਸ ਵਾਰ 7 ਪੰਜਾਬੀਆਂ ਦੀ ਚੋਣ ਹੋਈ ਹੈ ਜੋ ਕਿ ਫਿਨਲੈਂਡ 'ਚ ਵਾਰੀਅਰਸ ਹਾਕੀ ਕਲੱਬ ਵਲੋਂ ਖੇਡਦੇ ਹਨ। ਕੌਮ ਟੀਮ 'ਚ ਚੁਣੇ ਗਏ ਖਿਡਾਰੀ ਜੋਬਨਵੀਰ ਸਿੰਘ ਖੈਹਿਰਾ, ਗੁਰਦਿੱਤ ਸਿੰਘ ਗਿੱਲ, ਮਨਰਾਜ ਸਿੰਘ ਸਹੋਤਾ, ਆਦਿੱਤ ਫੁੱਲ, ਆਰੀਅਨ ਤਾਲਵਾਨੀ, ਐਰਿਕ ਬਿੰਨੀ ਅਤੇ ਅਰਜੁਨਜੀਤ ਸਿੰਘ ਹਨ। ਇਨ੍ਹਾਂ 'ਚੋਂ ਕਈ ਖਿਡਾਰੀ ਪਹਿਲਾਂ ਵੀ ਸੋਲਾਂ ਅਤੇ ਇੱਕੀ ਸਾਲਾਂ ਵਰਗ 'ਚ ਫਿਨਲੈਂਨ ਵਲੋਂ ਖੇਡ ਚੁੱਕੇ ਹਨ।

ਗੌਰਤਲੱਬ ਰਹੇ ਇਸ ਅਰਜੁਨਜੀਤ ਸਿੰਘ ਮਹਿਜ਼ 14 ਸਾਲਾਂ ਦੀ ਉਮਰ 'ਚ ਫਿਨਲੈਂਡ ਦੀ ਕੌਮੀ ਟੀਮ ਲਈ ਆਪਣਾ ਪਹਿਲਾ ਕੌਮਾਂਤਰੀ ਮੈਚ ਖੇਡੇਗਾ। ਇਨ੍ਹਾਂ ਖਿਡਾਰੀਆਂ ਦੇ ਕੌਮੀ ਟੀਮ 'ਚ ਸ਼ਾਮਲ ਹੋਣ 'ਤੇ ਫਿਨਲੈਂਡ 'ਚ ਵਸਦਾ ਸਾਰਾ ਭਾਰਤੀ ਅਤੇ ਪੰਜਾਬੀ ਭਾਈਚਾਰਾ ਮਾਣ ਮਹਿਸੂਸ ਕਰ ਰਿਹਾ ਹੈ।

 ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News