ਕੋਰੋਨਾ ਵਾਇਰਸ ਦੇ ਡਰ ਕਾਰਨ ਭਾਰਤ ’ਚ ਹੋਣ ਵਾਲੇ ਸ਼ੂਟਿੰਗ ਵਰਲਡ ਕੱਪ ਤੋਂ ਹਟੇ ਇਹ 7 ਦੇਸ਼

02/26/2020 5:04:53 PM

ਨਵੀਂ ਦਿੱਲੀ : ਭਾਰਤੀ ਕੌਮਾਂਤਰੀ ਰਾਈਫਲ ਸੰਘ (ਐੱਨ. ਆਰ. ਏ. ਆਈ.) ਨੇ ਬੁੱਧਵਾਰ ਨੂੰ ਖੁਲਾਸਾ ਕੀਤਾ ਕਿ ਕੋਰੋਨਾ ਵਾਇਰਸ ਦੇ ਡਰ ਤੋਂ ਇਸ ਬੀਮਾਰੀ ਦੇ ਕੇਂਦਰ ਚੀਨ ਸਣੇ 6 ਦੇਸ਼ਾਂ ਨੇ ਇੱਥੇ ਅਗਲੇ ਮਹੀਨੇ ਹੋਣ ਵਾਲੇ ਸ਼ੂਟਿੰਗ ਵਰਲਡ ਕੱਪ ਤੋਂ ਹਟਣ ਦਾ ਫੈਸਲਾ ਕੀਤਾ ਹੈ। ਆਈ. ਐੱਸ. ਐੱਸ. ਐੱਫ. ਵਰਲਡ ਕੱਪ ਦਾ ਆਯੋਜਨ ਇੱਥੇ ਕਰਣੀ ਸਿੰਘ ਸ਼ੂਟਿੰਗ ਰੇਂਜ ਵਿਚ 15 ਤੋਂ 26 ਮਾਰਚ ਤਕ ਕੀਤਾ ਜਾਣਾ ਹੈ। 

PunjabKesari

ਐੱਨ. ਆਰ. ਏ. ਆਈ. ਮੁਖੀ ਰਨਿੰਦਰ ਸਿੰਘ ਨੇ ਕਿਹਾ, ‘‘ਕੁਝ ਦੇਸ਼ ਸੀ ਜੋ ਆ ਰਹੇ ਸੀ ਪਰ ਕੋਰੋਨਾ ਵਾਇਰਸ ਦੇ ਫੈਲਣ ਦੇ ਡਰ ਤੋਂ ਉਹ ਆਪਣੇ ਰਾਸ਼ਟਰ ਦੀਆਂ ਨੀਤੀਆਂ ਦੇ ਮੁਤਾਬਕ ਅਜਿਹਾ ਨਵੀਂ ਕਰ ਸਕਦੇ।’’ ਉਸ ਨੇ ਇਨ੍ਹਾਂ ਦੇਸ਼ਾਂ ਦੀ ਸਰਕਾਰਾਂ ਵੱਲੋਂ ਲਗਾਈ ਗਈ ਘਰੇਲੂ ਯਾਤਰਾ ’ਤੇ ਰੋਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਚੀਨ ਨੇ ਸਹੀ ਫੈਸਲਾ ਕੀਤਾ ਹੈ। ਉਹ ਹੋਰ ਲੋਕਾਂ ਨੂੰ ਸੰਕਰਮਿਤ ਨਵੀਂ ਕਰਨਾ ਚਾਹੁੰਦੇ ਇਸ ਲਈ ਉਹ ਯਾਤਰਾ ਨਵੀਂ ਕਰ ਰਹੇ। ਤਾਈਵਾਨ, ਹਾਂਗਕਾਂਗ, ਮਕਾਊ, ਉੱਤਰ ਕੋਰੀਆ ਅਤੇ ਤੁਰਕਮੇਨਿਸਤਾਨ ਨੇ ਵੀ ਰਾਸ਼ਟਰੀ ਨੀਤੀਆਂ ਦੇ ਕਾਰਨ ਨਵੀਂ ਆਉਣ ਦਾ ਫੈਸਲਾ ਕੀਤਾ ਹੈ।

PunjabKesari

ਐੱਨ. ਆਰ. ਏ. ਆਈ. ਮੁਖੀ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਦੇ ਨਿਸ਼ਾਨੇਬਾਜ਼ ਵੀ ਇਸ ਵਿਚ ਹਿੱਸਾ ਨਵੀਂ ਲੈਣਗੇ ਕਿਉਂਕਿ ਉਨ੍ਹਾਂ ਦੇ ਦੇਸ਼ ਦੇ ਨਿਸ਼ਾਨੇਬਾਜ਼ ਨਵੇ ਕੋਚ ਦੇ ਨਾਲ ਟ੍ਰੇਨਿੰਗ ਕਰਨ ’ਚ ਰੁੱਝੇ ਹਨ। ਪਿਛਲੇ ਸਾਲ ਵਰਲਡ ਕੱਪ ਵਿਚ ਪਾਕਿਸਤਾਨ ਨੂੰ ਵੀਜ਼ਾ ਨਵੀਂ  ਦਿੱਤਾ ਗਿਆ ਸੀ ਜਿਸ ਕਾਰਨ ਭਾਰਤ ਨੂੰ ਕੁਝ ਸਮੇਂ ਲਈ ਕੌਮਾਂਤਰੀ ਪ੍ਰਤੀਯੋਗਿਤਾਵਾਂ ਦੀ ਮੇਜ਼ਬਾਨੀ ਕਰਨ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਉਸ ਨੇ ਕਿਹਾ ਕਿ ਪਿਛਲੀ ਵਾਰ ਨਾਲ ਇਸ ਨੂੰ ਨਾ ਜੋੜੋ। ਪਾਕਿਸਤਾਨ ਕਦੇ ਵੀ ਨਵੀਂ ਆ ਰਿਹਾ ਸੀ। ਉਨ੍ਹਾਂ ਦੇ 2 ਐਥਲੀਟ ਹਨ, ਜਿਨ੍ਹਾਂ ਨੇ ਓਲੰਪਿਕ ਲਈ ਪਿਸਟਲ ਮੁਕਾਬਲਿਆਂ ਲਈ ਕੁਆਲੀਫਾਈ ਕੀਤਾ ਹੈ। ਪਾਕਿਸਤਾਨ ਨਿਸ਼ਾਨੇਬਾਜ਼ੀ ਮਹਾਸੰਘ ਦੇ ਉਪ ਪ੍ਰਧਾਨ ਜਾਵੇਦ ਲੋਧੀ ਨੇ ਮੈਨੂੰ ਸੂਚਿਤ ਕਰ ਕੇ ਕਿਹਾ ਕਿ ਸਾਡੇ ਕੋਚ ਉਸੇ ਸਮੇਂ ਉਪਲੱਬਧ ਹੋਣਗੇ ਅਤੇ ਸਾਡੇ ਨਿਸ਼ਾਨੇਬਾਜ਼ ਵਰਲਡ ਕੱਪ ਵਿਚ ਹਿੱਸਾ ਲੈਣ ਦੀ ਬਜਾਏ ਓਲੰਪਿਕ ਮੁਕਾਬਲਿਆਂ ਲਈ ਟ੍ਰੇਨਿੰਗ ਕਰਨਾ ਚਾਹੁੰਦੇ ਹਨ।


Related News