ਖੇਲੋ ਇੰਡੀਆ ''ਚ ਦਾਅ ''ਤੇ ਹੋਣਗੇ 197 ਸੋਨ ਸਮੇਤ 667 ਤਮਗੇ

01/15/2018 10:52:05 PM

ਨਵੀਂ ਦਿੱਲੀ— ਖੇਡ ਮੰਤਰਾਲਾ ਪਹਿਲੀਆਂ ਖੇਲੋ ਇੰਡੀਆ ਸਕੂਲ ਖੇਡਾਂ ਦਾ ਆਯੋਜਨ 31 ਜਨਵਰੀ ਤੋਂ 8 ਫਰਵਰੀ ਤਕ ਰਾਜਧਾਨੀ ਦੇ ਪੰਜ ਸਟੇਡੀਅਮਾਂ 'ਚ ਕਰ ਰਿਹਾ ਹੈ, ਜਿਸ ਵਿਚ 16 ਖੇਡਾਂ 'ਚ 197 ਸੋਨ, 197 ਚਾਂਦੀ ਤੇ 273 ਕਾਂਸੀ ਸਮੇਤ ਕੁਲ 667 ਤਮਗੇ ਦਾਅ 'ਤੇ ਹੋਣਗੇ। ਖੇਲੋ ਇੰਡੀਆ ਸਕੂਲ ਖੇਡਾਂ ਦਾ ਆਯੋਜਨ ਅੰਡਰ-17 ਵਰਗ 'ਚ ਹੋਵੇਗਾ, ਜਿਸ ਵਿਚ 3500 ਐਥਲੀਟ, 1250 ਅਧਿਕਾਰੀ, 800 ਸਵੈਮ ਸੇਵਕ ਤੇ 250 ਕੰਮ ਕਰਨ ਵਾਲਿਆਂ ਦੀ ਹਿੱਸੇਦਾਰੀ ਰਹੇਗੀ। ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਸੋਮਵਾਰ ਇਥੇ ਇਕ ਪੱਤਰਕਾਰ ਸੰਮੇਲਨ 'ਚ ਇਨ੍ਹਾਂ ਖੇਡਾਂ ਦੇ ਗੀਤ 'ਔਰ ਖੇਲਨਾ ਚਾਹਤੇ ਹੈਂ ਹਮ, ਖੂਬ ਖੇਲੋ ਸਾਥ ਮੇਂ ਹੈਂ ਹਮ' ਨੂੰ ਲਾਂਚ ਕੀਤਾ।
ਰਾਠੌਰ ਨੇ ਖੇਡਾਂ ਦੇ ਗੀਤ ਨੂੰ ਲਾਂਚ ਕਰਦੇ ਹੋਏ ਕਿਹਾ, ''ਇਨ੍ਹਾਂ ਖੇਡਾਂ ਨਾਲ ਦੇਸ਼ ਵਿਚ ਖੇਡ ਅੰਦੋਲਨ ਪੈਦਾ ਹੋਵੇਗਾ ਤੇ ਅਸੀਂ ਖੇਡਾਂ ਨੂੰ ਸਮਾਜ ਦੇ ਹਰ ਹਿੱਸੇ ਵਿਚ ਬੱਚੇ-ਬੱਚੇ ਤਕ ਪਹੁੰਚਾ ਸਕਾਂਗੇ। ਖੇਲੋ ਇੰਡੀਆ ਸਰਕਾਰ ਦਾ ਪ੍ਰੋਗਰਾਮ ਨਹੀਂ ਹੈ ਸਗੋਂ ਇਹ ਦੇਸ਼ ਦਾ ਅੰਦੋਲਨ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਸ 'ਚ ਹਰ ਮਾਤਾ-ਪਿਤਾ, ਅਧਿਆਪਕ ਤੇ ਬੱਚਿਆਂ ਦੀ ਹਿੱਸੇਦਾਰੀ ਹੋਵੇ।''
ਖੇਲੋ ਇੰਡੀਆ ਵਿਚ 16 ਖੇਡਾਂ ਤੀਰਅੰਦਾਜ਼ੀ, ਐਥਲੈਟਿਕਸ, ਬੈਡਮਿੰਟਨ, ਬਾਸਕਟਬਾਲ, ਮੁੱਕੇਬਾਜ਼ੀ, ਫੁੱਟਬਾਲਰ, ਜਿਮਨਾਸਟਿਕ, ਹਾਕੀ, ਜੂਡੋ, ਕਬੱਡੀ, ਖੋ-ਖੋ, ਨਿਸ਼ਾਨੇਬਾਜ਼ੀ, ਤੈਰਾਕੀ, ਵਾਲੀਬਾਲ, ਵੇਟਲਿਫਟਿੰਗ ਤੇ ਕੁਸ਼ਤੀ ਦਾ ਆਯੋਜਨ ਕੀਤਾ ਜਾਵੇਗਾ।


Related News