6 ਸਾਲ ਦੀ ਕਿਊਟ ਫੈਨਜ਼ ਨੇ ਲਿਖੀ ਸਚਿਨ ਨੂੰ ਚਿੱਠੀ, ਮਿਲਿਆ ਇਹ ਜਵਾਬ

Friday, Sep 08, 2017 - 06:47 PM (IST)

6 ਸਾਲ ਦੀ ਕਿਊਟ ਫੈਨਜ਼ ਨੇ ਲਿਖੀ ਸਚਿਨ ਨੂੰ ਚਿੱਠੀ, ਮਿਲਿਆ ਇਹ ਜਵਾਬ

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਖਿਡਾਰੀ ਸਚਿਨ ਤੇਂਦੁਲਕਰ ਨੇ ਸੋਸ਼ਲ ਮੀਡੀਆ 'ਤੇ ਇੱਕ ਚਿੱਠੀ ਸ਼ੇਅਰ ਕੀਤੀ ਹੈ ।ਇਹ ਚਿੱਠੀ ਇੱਕ 6 ਸਾਲ ਦੀ ਕੁੜੀ ਤਾਰਾ ਨੇ ਲਿਖੀ ਹੈ । ਤਾਰਾ ਨੇ ਸਚਿਨ ਨੂੰ ਦੱਸਿਆ ਕਿ ਉਸ ਨੇ ਹਾਲ ਹੀ 'ਚ 'ਸਚਿਨ ਅ ਬਿਲਿਅਨ ਡਰੀਮ' ਫਿਲਮ ਵੇਖੀ । ਇਸ ਚਿੱਠੀ 'ਚ ਤਾਰਾ ਨੇ ਬਹੁਤ ਹੀ ਮਾਸੂਮੀਅਤ ਨਾਲ ਸਚਿਨ ਨੂੰ ਮਿਲਣ ਦੀ ਇੱਛਾ ਜਾਹਰ ਕੀਤੀ ਹੈ ।

 

A post shared by Sachin Tendulkar (@sachintendulkar) on


ਤਾਰਾ ਨੇ ਲਿਖਿਆ ਕਿ ਡਿਅਰ ਸਚਿਨ ਅੰਕਲ, ਮੇਰਾ ਨਾਮ ਸਾਰਾ ਦੀਦੀ ਦੀ ਤਰ੍ਹਾਂ ਤਾਰਾ ਹੈ । ਪਰ ਮੈਂ 6 ਸਾਲ ਦੀ ਹੀ ਹਾਂ । ਮੈਂ ਹਾਲ ਹੀ 'ਚ ਤੁਹਾਡੀ ਫਿਲਮ ਦੇਖੀ, ਜੋ ਕਿ ਮੈਨੂੰ ਬਹੁਤ ਪਸੰਦ ਆਈ । ਜਦੋਂ ਮੈਂ ਤੁਹਾਨੂੰ ਬਚਪਨ 'ਚ ਸ਼ਰਾਰਤ ਕਰਦੇ ਵੇਖਿਆ, ਤਦ ਮੈਨੂੰ ਬਹੁਤ ਹਾਸਾ ਆਇਆ । ਪਰ ਜਦੋਂ ਤੁਹਾਡਾ ਆਖਰੀ ਮੈਚ ਵੇਖਿਆ ਤਦ ਮੈਂ ਬਹੁਤ ਰੋਈ । ਸਚਿਨ ਅੰਕਲ ਮੈਂ ਤੁਹਾਨੂੰ ਅਤੇ ਸਾਰਾ ਦੀਦੀ, ਅਰਜੁਨ ਭਰਾ ਅਤੇ ਅੰਜਲੀ ਆਂਟੀ ਨੂੰ ਮਿਲ ਸਕਦੀ ਹਾਂ ਕੀ, ਪਲੀਜ .  . 
ਸਚਿਨ ਨੇ ਇਸ ਚਿੱਠੀ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਅਤੇ ਤਾਰਾ ਨੂੰ ਜਵਾਬ ਦਿੰਦੇ ਹੋਏ ਲਿਖਿਆ ਹੈ ਕਿ ਮੈਨੂੰ ਖੁਸ਼ੀ ਹੋਈ ਤੈਨੂੰ ਮੇਰੀ ਫਿਲਮ ਪਸੰਦ ਆਈ ਹੈ । ਥੈਂਕਿਊ. ਕੀਪ ਸਮਾਈਲਿੰਗ
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸਚਿਨ ਆਪਣੇ ਫੈਂਨਸ ਵਲੋਂ ਮਿਲੇ ਗਿਫਟ ਜਾਂ ਉਨ੍ਹਾਂ ਨਾਲ ਜੁੜੀਆਂ ਗੱਲਾਂ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਚੁੱਕੇ ਹਨ । ਉਨ੍ਹਾਂ ਦੀ ਬਾਓਪਿਕ 'ਸਚਿਨ ਅ ਬਿਲਿਅਨ ਡਰੀਮ' ਨੂੰ ਵੀ ਕਾਫ਼ੀ ਪਸੰਦ ਕੀਤਾ ਗਿਆ ਸੀ ।


Related News