6 ਹਫਤੇ ਫੁੱਟਬਾਲ ਤੋਂ ਦੂਰ ਰਹੇਗਾ ਜ਼ਖਮੀ ਨੇਮਾਰ

Thursday, Mar 01, 2018 - 03:08 AM (IST)

6 ਹਫਤੇ ਫੁੱਟਬਾਲ ਤੋਂ ਦੂਰ ਰਹੇਗਾ ਜ਼ਖਮੀ ਨੇਮਾਰ

ਰੀਓ ਡੀ ਜਨੇਰੀਓ— ਪੈਰਿਸ ਸੇਂਟ ਜਰਮਨ ਦਾ ਸਟਾਰ ਫਾਰਵਰਡ ਨੇਮਾਰ ਪੈਰ ਦੀ ਹੱਡੀ 'ਚ ਫ੍ਰੈਕਚਰ ਕਾਰਨ ਘੱਟੋ-ਘੱਟ 6 ਹਫਤਿਆਂ ਤੱਕ ਫੁੱਟਬਾਲ ਤੋਂ ਦੂਰ ਰਹੇਗਾ। ਉਹ ਰੀਅਲ ਮੈਡ੍ਰਿਡ ਖਿਲਾਫ ਚੈਂਪੀਅਨਜ਼ ਲੀਗ ਆਖਰੀ-16 ਦਾ ਮੁਕਾਬਲਾ ਨਹੀਂ ਖੇਡ ਸਕੇਗਾ।  ਨੇਮਾਰ ਸੀਨੀਅਰ ਨੇ ਬ੍ਰਾਜ਼ੀਲ ਤੋਂ ਕਿਹਾ ਕਿ ਏ. ਐੱਸ. ਜੀ. ਨੂੰ ਪਤਾ ਹੈ ਕਿ ਅਗਲੇ ਮੈਚਾਂ 'ਚ ਨੇਮਾਰ ਨਹੀਂ ਖੇਡ ਸਕੇਗਾ। ਉਸ ਦੇ ਇਲਾਜ 'ਚ 6 ਤੋਂ 8 ਹਫਤੇ ਲੱਗਣਗੇ, ਚਾਹੇ ਆਪ੍ਰੇਸ਼ਨ ਹੋਵੇ ਜਾਂ ਨਾ।


Related News