ਪ੍ਰੋ ਕਬੱਡੀ ਲੀਗ ਦਾ 5ਵਾਂ ਸੈਸ਼ਨ 20 ਜੁਲਾਈ ਤੋਂ ਸ਼ੁਰੂ
Tuesday, May 28, 2019 - 10:18 PM (IST)

ਨਵੀਂ ਦਿੱਲੀ— ਵਿਸ਼ਵ ਕੱਪ ਕ੍ਰਿਕਟ ਨੂੰ ਧਿਆਨ 'ਚ ਰੱਖ ਕੇ ਪ੍ਰੋ ਕਬੱਡੀ ਲੀਗ (ਪੀ. ਕੇ. ਐੱਲ.) ਦਾ ਸੱਤਵਾਂ ਸੈਸ਼ਨ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਤੋਂ ਇਕ ਦਿਨ ਬਾਅਦ 20 ਜੁਲਾਈ ਤੋਂ ਸ਼ੁਰੂ ਹੋਵੇਗਾ। ਆਯੋਜਕਾਂ ਨੇ ਮੰਗਲਵਾਰ ਇਥੇ ਬਿਆਨ 'ਚ ਦੱਸਿਆ ਕਿ ਇਸ ਵਾਰ ਮੈਚ ਅੱਧਾ ਘੰਟਾ ਪਹਿਲਾਂ ਸ਼ਾਮ 7.30 ਵਜੇ ਸ਼ੁਰੂ ਹੋ ਜਾਣਗੇ। ਪ੍ਰੋ ਕਬੱਡੀ ਲੀਗ ਦਾ ਸੱਤਵਾਂ ਸੈਸ਼ਨ ਜੁਲਾਈ ਤੋਂ ਅਕਤੂਬਰ ਦੇ ਵਿਚ ਖੇਡਿਆ ਜਾਵੇਗਾ। ਵਿਸ਼ਵ ਕੱਪ 14 ਜੁਲਾਈ ਨੂੰ ਖਤਮ ਹੋਵੇਗਾ ਤੇ ਸੂਤਰਾਂ ਅਨੁਸਾਰ ਲਾਜਿਸਿਟਕ ਕਾਰਨਾਂ ਨਾਲ ਪੀ. ਕੇ. ਐੱਲ. ਦੇ ਪ੍ਰੋਗਰਾਮ 'ਚ ਬਦਲਾਅ ਕੀਤਾ ਗਿਆ।