ਏਸ਼ੀਆ ਕੱਪ ਦੇ ਨਾਕਆਊਟ ''ਚ ਪਹੁੰਚਣ ਦਾ 50-50 ਮੌਕਾ : ਭੂਟੀਆ

Wednesday, Jan 02, 2019 - 01:29 AM (IST)

ਏਸ਼ੀਆ ਕੱਪ ਦੇ ਨਾਕਆਊਟ ''ਚ ਪਹੁੰਚਣ ਦਾ 50-50 ਮੌਕਾ : ਭੂਟੀਆ

ਨਵੀਂ ਦਿੱਲੀ— ਸਾਬਕਾ ਕਪਤਾਨ ਬਾਈਚੁੰਗ ਭੂਟੀਆ ਨੇ ਕਿਹਾ ਹੈ ਕਿ ਭਾਰਤੀ ਫੁੱਟਬਾਲ ਟੀਮ ਕੋਲ ਯੂ. ਏ. ਈ. ਵਿਚ ਹੋਣ ਵਾਲੇ ਏ. ਐੱਫ. ਸੀ. ਏਸ਼ੀਅਨ ਕੱਪ ਦੇ ਨਾਕਆਊਟ ਦੌਰ ਵਿਚ ਜਗ੍ਹਾ ਬਣਾਉਣ ਦਾ ਬਰਬਾਰ ਮੌਕਾ ਰਹੇਗਾ। 42 ਸਾਲਾ ਸਾਬਕਾ ਫੁੱਟਬਾਲਰ ਤੇ ਰਾਜਨੇਤਾ ਭੂਟੀਆ ਨੇ 107 ਮੈਚਾਂ 'ਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ ਤੇ ਕਰੀਅਰ ਵਿਚ 42 ਗੋਲ ਕੀਤੇ ਹਨ। ਉਹ ਦੇਸ਼ ਦੇ ਸਭ ਤੋਂ ਸਫਲ ਫੁੱਟਬਾਲਰਾਂ 'ਚ ਸ਼ਾਮਲ ਰਿਹਾ ਹੈ। ਭਾਰਤ ਯੂ. ਏ. ਈ. ਵਿਚ ਸ਼ੁਰੂ ਹੋਣ ਵਾਲੇ ਏ. ਐੱਫ. ਸੀ. ਏਸ਼ੀਅਨ ਕੱਪ ਦੇ ਪੂਲ-ਏ ਵਿਚ ਮੇਜ਼ਬਾਨ ਯੂ. ਏ. ਈ., ਥਾਈਲੈਂਡ ਤੇ ਬਹਿਰੀਨ ਨਾਲ ਸ਼ਾਮਲ ਹੈ ਤੇ ਉਸ ਦਾ ਪਹਿਲਾ ਮੈਚ ਥਾਈਲੈਂਡ ਨਾਲ 6 ਜਨਵਰੀ ਨੂੰ ਹੋਵੇਗਾ। ਸਿੱਕਮ ਦੇ ਸਟਾਰ ਖਿਡਾਰੀ ਭੂਟੀਆ ਨੇ ਸੁਨੀਲ ਸ਼ੇਤਰੀ ਦੀ ਕਪਤਾਨੀ ਵਿਚ ਭਾਰਤ ਦੇ ਏਸ਼ੀਅਨ ਕੱਪ ਵਿਚ ਪ੍ਰਦਰਸ਼ਨ ਨੂੰ ਲੈ ਕੇ ਪੁੱਛੇ ਜਾਣ 'ਤੇ ਕਿਹਾ, ''ਸਾਡੀ ਟੀਮ ਥਾਈਲੈਂਡ, ਯੂ. ਏ. ਈ. ਤੇ ਬਹਿਰੀਨ ਨਾਲ ਗਰੁੱਪ ਵਿਚ ਸ਼ਾਮਲ ਹੈ। ਮੈਨੂੰ ਲੱਗਦਾ ਹੈ ਕਿ ਅਜਿਹੀ ਹਾਲਤ ਵਿਚ ਸਾਡੇ ਕੋਲ 50-50 ਮੌਕਾ ਹੈ ਕਿ ਅਸੀਂ ਨਾਕਆਊਟ ਵਿਚ ਜਗ੍ਹਾ ਬਣਾ ਸਕਾਂਗੇ।  ਸਾਡੀ ਟੀਮ ਦੀ ਮਿਹਨਤ ਤੇ ਥੋੜ੍ਹੀ ਜਿਹੀ ਕਿਸਮਤ ਨਾਲ ਹੋਵੇ ਤਾਂ ਇਹ ਸੰਭਵ ਹੋ ਸਕਦਾ ਹੈ।''
ਉਸ ਨੇ ਕਿਹਾ, ''ਮੈਂ ਟੀਮ ਨੂੰ ਅਪੀਲ ਕਰਾਂਗਾ ਕਿ ਉਹ ਆਪਣੇ ਵਲੋਂ ਪੂਰੀ ਮਿਹਨਤ ਕਰੇ ਤੇ ਕੋਈ ਮੌਕਾ ਹੱਥੋਂ ਨਾ ਜਾਣ ਦੇਵੇ। ਸਾਰੇ ਖਿਡਾਰੀ ਇਸ ਵੱਡੇ ਟੂਰਨਾਮੈਂਟ ਵਿਚ ਖੇਡਣ ਦਾ ਪੂਰਾ ਮਜ਼ਾ ਲੈਣ।''
 


Related News